ਭਾਰਤੀ ਰੇਲਵੇ 'ਚ ਨੌਕਰੀ ਦਾ ਸੁਨਹਿਰੀ ਮੌਕਾ, 10ਵੀਂ ਅਤੇ ITI ਪਾਸ ਉਮੀਦਵਾਰ ਕਰਨ ਅਪਲਾਈ

05/28/2023 11:04:05 AM

ਨਵੀਂ ਦਿੱਲੀ- ਜੇਕਰ ਤੁਸੀਂ ਵੀ ਰੇਲਵੇ ਦੀ ਨੌਕਰੀ ਦੀ ਭਾਲ ਵਿਚ ਹੋ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ। ਭਾਰਤੀ ਰੇਲਵੇ ਨੇ ਦੱਖਣੀ-ਪੂਰਬੀ ਸੈਂਟਰਲ ਰੇਲਵੇ ਤਹਿਤ 548 ਅਪ੍ਰੈਂਟਿਸ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://secr.indianrailways.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਮਹੱਤਵਪੂਰਨ ਤਾਰੀਖਾਂ

ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼ - 3 ਮਈ 2023
ਅਪਲਾਈ ਕਰਨ ਦੀ ਆਖਰੀ ਤਾਰੀਖ਼ - 3 ਜੂਨ 2023

ਅਸਾਮੀਆਂ ਦੇ ਵੇਰਵੇ

ਤਰਖਾਣ - 25 ਅਸਾਮੀਆਂ
ਕੋਪਾ - 100 ਪੋਸਟਾਂ
ਡਰਾਫਟਸਮੈਨ - 6 ਅਸਾਮੀਆਂ
ਇਲੈਕਟ੍ਰੀਸ਼ੀਅਨ - 105 ਅਸਾਮੀਆਂ
ਇਲੈਕਟ੍ਰਾਨਿਕਸ - 6 ਅਸਾਮੀਆਂ
ਫਿਟਰ - 135 ਪੋਸਟਾਂ
ਮਸ਼ੀਨਿਸਟ - 5 ਅਸਾਮੀਆਂ
ਪੇਂਟਰ - 25 ਪੋਸਟਾਂ
ਪਲੰਬਰ - 25 ਅਸਾਮੀਆਂ
ਸਟੈਨੋ - 25 ਪੋਸਟਾਂ
ਸਟੈਨੋ ਹਿੰਦੀ - 20 ਅਸਾਮੀਆਂ
ਵੈਲਡਰ - 40 ਪੋਸਟਾਂ
ਵਾਇਰਮੈਨ - 15 ਅਸਾਮੀਆਂ
ਡਿਜ਼ੀਟਲ ਫੋਟੋਗ੍ਰਾਫਰ- 4

ਕੁੱਲ- 548

ਵਿਦਿਅਕ ਯੋਗਤਾ

ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਬੰਧਤ ਟਰੇਡ ਵਿਚ ITI/NCVT ਸਰਟੀਫਿਕੇਟ ਦੇ ਨਾਲ 10ਵੀਂ ਜਮਾਤ ਹਾਈ ਸਕੂਲ/ਮੈਟ੍ਰਿਕ ਪਾਸ ਕੀਤੀ ਹੋਣੀ ਚਾਹੀਦੀ ਹੈ।

ਉਮਰ ਹੱਦ

ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਰਹੇ ਹਨ, ਉਨ੍ਹਾਂ ਦੀ ਉਮਰ ਹੱਦ 1 ਜੁਲਾਈ 2023 ਨੂੰ 15 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਉਮਰ ਹੱਦ 'ਚ ਨਿਯਮਾਂ ਅਨੁਸਾਰ ਛੋਟ ਵੀ ਦਿੱਤੀ ਜਾਵੇਗੀ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
Railway Recruitment 2023


Tanu

Content Editor

Related News