ਰੇਲਵੇ 'ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

07/16/2021 11:16:00 AM

ਨਵੀਂ ਦਿੱਲੀ- ਰੇਲਵੇ ’ਚ ਨੌਕਰੀ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਦਰਅਸਲ ਰੇਲਵੇ ਭਰਤੀ ਸੈੱਲ (ਆਰ. ਆਰ. ਸੀ.) ਨੇ ਪੱਛਮੀ ਮੱਧ ਰੇਲਵੇ ਦੇ ਯੋਗ ਕਾਮਿਆਂ ਲਈ ਜਨਰਲ ਵਿਭਾਗੀ ਪ੍ਰਤੀਯੋਗੀ ਪ੍ਰੀਖਿਆ (ਜੀ. ਡੀ. ਸੀ. ਈ.) ਕੋਟਾ ਤਹਿਤ ਐੱਨ. ਟੀ. ਪੀ. ਸੀ. (ਗਰੈਜੂਏਟ) ਦੇ 38 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਪੱਛਮੀ ਮੱਧ ਰੇਲਵੇ 2021 ਦੀ ਆਨਲਾਈਨ ਅਪਲਾਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਅਪਲਾਈ ਕਰ ਸਕਦੇ ਹਨ।

ਆਖ਼ਰੀ ਤਾਰੀਖ਼
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 25 ਜੁਲਾਈ 2021

ਅਹੁਦੇ ਦਾ ਵੇਰਵਾ
ਸਟੇਸ਼ਨ ਮਾਸਟਰ -38 ਅਹੁਦੇ

ਸਿੱਖਿਅਕ ਯੋਗਤਾ
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਲਈ ਮੈਡੀਕਲ ਫਿਟ ਹੋਣਾ ਵੀ ਜ਼ਰੂਰੀ ਹੈ। ਜੇਕਰ ਉਮੀਦਵਾਰ ਮੈਡੀਕਲ ਫਿਟਨੈੱਸ ਪਾਸ ਨਹੀਂ ਕਰਦੇ ਹਨ ਤਾਂ ਪੈਨਲ ’ਚ ਸ਼ਾਮਲ ਕਰਨ ਲਈ ਉਪਯੁਕਤ ਨਹੀਂ ਮੰਨਿਆ ਜਾਵੇਗਾ।

ਇੰਝ ਕਰੋ ਅਪਲਾਈ
ਯੋਗ ਉਮੀਦਵਾਰ ਆਰ. ਆਰ. ਸੀ. ਦੀ ਅਧਿਕਾਰਤ ਵੈੱਬਸਾਈਟ https://indianrailways.gov.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਉਮਰ ਹੱਦ
ਉਮੀਦਵਾਰਾਂ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਵਧੇਰੇ ਜਾਣਕਾਰੀ ਲਈ ਲਿੰਕ ’ਤੇ ਕਲਿੱਕ ਕਰੋ।


DIsha

Content Editor

Related News