ਰੇਲਵੇ ’ਚ 10ਵੀਂ ਪਾਸ ਉਮੀਦਵਾਰਾਂ ਲਈ ਭਰਤੀਆਂ, ਸਿਰਫ਼ 3 ਦਿਨ ਬਾਕੀ, ਜਲਦੀ ਕਰੋ ਅਪਲਾਈ
Sunday, Jun 27, 2021 - 12:24 PM (IST)

ਨਵੀਂ ਦਿੱਲੀ— ਰੇਲਵੇ ’ਚ 10ਵੀਂ ਪਾਸ ਨੌਜਵਾਨਾਂ ਨੂੰ ਲਈ ਸੁਨਹਿਰੀ ਮੌਕਾ ਹੈ। ਦੱਖਣੀ ਰੇਲਵੇ ਅਪਰੈਂਟਿਸ (ਸਿਖਲਾਈ) ਦੇ ਵੱਖ-ਵੱਖ ਅਹੁਦਿਆਂ ’ਤੇ ਉਮੀਦਵਾਰਾਂ ਲਈ ਭਰਤੀਆਂ ਕਰ ਰਿਹਾ ਹੈ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 3,378 ਅਹੁਦਿਆਂ ’ਤੇ ਭਰਤੀਆਂ ਕੀਤੀਆਂ ਜਾਣਗੀਆਂ, ਜਿਸ ’ਚ ਵੱਖ-ਵੱਖ ਖਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ। ਇਸ ਭਰਤੀ ਪ੍ਰਕਿਰਿਆ ਲਈ ਉਮੀਦਵਾਰਾਂ ਕੋਲ ਸਿਰਫ਼ 3 ਦਿਨ ਬਾਕੀ ਰਹਿ ਗਏ ਹਨ। ਯਾਨੀ ਕਿ 30 ਜੂਨ ਤੱਕ ਅਪਲਾਈ ਕਰਨ ਦਾ ਮੌਕਾ ਹੈ।
ਮਹੱਤਵਪੂਰਨ ਤਾਰੀਖ਼
ਆਨਲਾਈਨ ਅਰਜ਼ੀ ਦੀ ਆਖ਼ਰੀ ਤਾਰੀਖ਼- 30 ਜੂਨ 2021
ਅਹੁਦਿਆਂ ਦਾ ਵੇਰਵਾ
ਕੇਰਿਜ ਵਰਕਰਸ, ਪੇਰੰਬੂਰ- 936 ਅਹੁਦੇ
ਗੋਲਡਨਰੋਕ ਵਰਕਸ਼ਾਪ- 756 ਅਹੁਦੇ
ਸਿਗਨਲ ਐਂਡ ਟੈਲੀਕਾਮ ਵਰਕਸ਼ਾਪ, ਪੋਡਾਨੂਰ- 1686 ਅਹੁਦੇ
ਯੋਗਤਾ
ਉਮੀਦਵਾਰਾਂ ਦਾ ਸਬੰਧਤ ਟਰੇਡ ਵਿਚ 10ਵੀਂ ਦੇ ਨਾਲ-ਨਾਲ ਆਈ.ਟੀ.ਆਈ. ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਇਲਾਵਾ ਫਿਜ਼ੀਕਸ, ਕੈਮਿਸਟਰੀ ਅਤੇ ਬਾਇਓਲੌਜੀ ਦੇ ਨਾਲ 12ਵੀਂ ਪਾਸ ਕਰ ਚੁੱਕੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।
ਉਮਰ ਹੱਦ
ਉਮੀਦਵਾਰਾਂ ਦੀ ਉਮਰ 15 ਸਾਲ ਤੋਂ 24 ਸਾਲ ਤੱਕ ਤੈਅ ਕੀਤੀ ਗਈ ਹੈ।
ਐਪਲੀਕੇਸ਼ਨ ਫ਼ੀਸ
ਐਪਲੀਕੇਸ਼ਨ ਲਈ ਜਨਰਲ ਅਤੇ ਓ.ਬੀ.ਸੀ. ਕੈਟੀਗਿਰੀ ਲਈ ਅਰਜ਼ੀ ਫ਼ੀਸ 100 ਰੁਪਏ ਤੈਅ ਕੀਤੀ ਗਈ ਹੈ। ਉਥੇ ਹੀ ਐਸ.ਸੀ./ਐਸ.ਟੀ./ਪੀ.ਡਲਬਯੂ.ਡੀ./ਮਹਿਲਾ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ ਹੈ।
ਇੰਝ ਕਰੋ ਅਪਲਾਈ
ਇੱਛੁਕ ਉਮੀਦਵਾਰ ਆਪਣੀ ਅਰਜ਼ੀ ਆਨਲਾਈਨ ਜ਼ਰੀਏ 30 ਜੂਨ 2021 ਤੱਕ ਜਮਾਂ ਕਰ ਸਕਦੇ ਹਨ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://iroams.com/Apprentice/recruitmentIndex ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਨਲਾਈਨ ਅਰਜ਼ੀ ਦਾ ਪਿ੍ਰੰਟ ਆਊਟ ਆਪਣੇ ਕੋਲ ਰੱਖ ਲੈਣ।