10ਵੀਂ ਪਾਸ ਲਈ ਰੇਲਵੇ 'ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, 500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ

Thursday, Feb 09, 2023 - 12:26 PM (IST)

ਨਵੀਂ ਦਿੱਲੀ- ਰੇਲਵੇ ਕੋਚ ਫੈਕਟਰੀ, ਕਪੂਰਥਲਾ ਨੇ ਅਪ੍ਰੈਂਟਿਸ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਇਸ ਅਪ੍ਰੈਂਟਿਸ ਭਰਤੀ ਰਾਹੀਂ ਕੁੱਲ 550 ਅਸਾਮੀਆਂ ਭਰੀਆਂ ਜਾਣਗੀਆਂ। ਸਾਰੇ ਉਮੀਦਵਾਰ ਜੋ ਅਪਲਾਈ ਕਰਨ ਦੇ ਇੱਛੁਕ ਹਨ, ਉਹ ਅਧਿਕਾਰਤ ਵੈੱਬਸਾਈਟ http://rcf.indianrailways.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਕੁੱਲ ਅਸਾਮੀਆਂ - 550
ਫਿਟਰ - 215 ਅਸਾਮੀਆਂ
ਵੈਲਡਰ - 230 ਅਸਾਮੀਆਂ
ਮਕੈਨਿਸਟ-5 ਅਸਾਮੀਆਂ
ਪੇਂਟਰ - 5 ਅਸਾਮੀਆਂ
ਤਰਖਾਣ - 5 ਅਸਾਮੀਆਂ
ਇਲੈਕਟ੍ਰੀਸ਼ੀਅਨ - 75 ਅਸਾਮੀਆਂ
AC ਅਤੇ REF ਮਕੈਨਿਕ - 15 ਅਸਾਮੀਆਂ

ਅਰਜ਼ੀ ਦੀ ਆਖਰੀ ਤਾਰੀਖ਼

ਸਾਰੇ ਉਮੀਦਵਾਰ ਸਿਰਫ 31 ਮਾਰਚ 2023 ਤੱਕ ਅਪਲਾਈ ਕਰ ਸਕਣਗੇ। ਇਸ ਤੋਂ ਬਾਅਦ ਕਿਸੇ ਨੂੰ ਸਮਾਂ ਨਹੀਂ ਦਿੱਤਾ ਜਾਵੇਗਾ।

ਵਿੱਦਿਅਕ ਯੋਗਤਾ

ਅਪ੍ਰੈਂਟਿਸ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਦਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ। ਯੋਗਤਾ ਬਾਰੇ ਹੋਰ ਵੇਰਵੇ ਪ੍ਰਾਪਤ ਕਰਨ ਲਈ ਭਰਤੀ ਨੋਟੀਫਿਕੇਸ਼ਨ ਪੜ੍ਹੋ।

ਉਮਰ ਹੱਦ

ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਉਮਰ ਹੱਦ 15 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ 'ਚ ਛੋਟ ਦਿੱਤੀ ਜਾਵੇਗੀ।

ਅਰਜ਼ੀ ਦੀ ਫੀਸ

ਆਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਾਉਣ ਵਾਲੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 10 ਰੁਪਏ ਅਦਾ ਕਰਨੇ ਪੈਣਗੇ। ਫੀਸ ਸਿਰਫ ਆਨਲਾਈਨ ਮੋਡ 'ਚ ਜਮ੍ਹਾ ਕੀਤੀ ਜਾਵੇਗੀ।

ਚੋਣ ਪ੍ਰਕਿਰਿਆ

ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ 10ਵੀਂ ਅਤੇ ਆਈ.ਟੀ.ਆਈ. ਵਿਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਉਮੀਦਵਾਰਾਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


Tanu

Content Editor

Related News