ਪੰਜਾਬ ਐਂਡ ਸਿੰਧ ਬੈਂਕ ''ਚ ਅਫ਼ਸਰ ਦੇ ਅਹੁਦਿਆਂ ''ਤੇ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

07/11/2023 12:00:08 PM

ਨਵੀਂ ਦਿੱਲੀ- ਪੰਜਾਬ ਐਂਡ ਸਿੰਧ ਬੈਂਕ ਨੇ ਸਪੈਸ਼ਲਿਸਟ ਅਫ਼ਸਰ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਪੀ.ਐੱਸ.ਬੀ. ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਤਹਿਤ ਕੁੱਲ 183 ਅਹੁਦੇ ਭਰੇ ਜਾਣਗੇ। 

ਮਹੱਤਵਪੂਰਨ ਤਾਰੀਖਾਂ

  • ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼- 28 ਜੂਨ 2023
  • ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼- 12 ਜੁਲਾਈ 2023

ਅਹੁਦਿਆਂ ਦਾ ਵੇਰਵਾ

  • ਆਈ.ਟੀ. ਅਫ਼ਸਰ: 24 ਅਸਾਮੀਆਂ
  • ਰਾਜ ਭਾਸ਼ਾ ਅਫ਼ਸਰ: 2 ਅਸਾਮੀਆਂ
  • ਸਾਫਟਵੇਅਰ ਡਿਵੈਲਪਰ: 20 ਅਸਾਮੀਆਂ
  • ਲਾਅ ਪ੍ਰਬੰਧਕ: 6 ਅਸਾਮੀਆਂ
  • ਚਾਰਟਰਡ ਅਕਾਊਂਟੈਂਟ: 33 ਅਸਾਮੀਆਂ
  • ਆਈਟੀ ਮੈਨੇਜਰ: 40 ਅਸਾਮੀਆਂ
  • ਸੁਰੱਖਿਆ ਅਧਿਕਾਰੀ: 11 ਅਸਾਮੀਆਂ
  • ਰਾਜ ਭਾਸ਼ਾ ਅਧਿਕਾਰੀ: 5 ਅਸਾਮੀਆਂ
  • ਡਿਜੀਟਲ ਮੈਨੇਜਰ: 2 ਅਸਾਮੀਆਂ
  • ਫੋਰੈਕਸ ਅਫਸਰ: 6 ਅਸਾਮੀਆਂ
  • ਮਾਰਕੀਟਿੰਗ ਜਾਂ ਰਿਲੇਸ਼ਨਸ਼ਿਪ ਮੈਨੇਜਰ: 17 ਅਸਾਮੀਆਂ
  • ਤਕਨੀਕੀ ਅਧਿਕਾਰੀ: 1 ਪੋਸਟ
  • ਡਿਜੀਟਲ ਮੈਨੇਜਰ: 2 ਅਸਾਮੀਆਂ
  • ਰਿਸਕ ਮੈਨੇਜਰ: 5 ਅਸਾਮੀਆਂ
  • ਫੋਰੈਕਸ ਡੀਲਰ: 2 ਪੋਸਟਾਂ
  • ਖਜ਼ਾਨਾ ਡੀਲਰ: 2 ਅਸਾਮੀਆਂ
  • ਲਾਅ ਮੈਨੇਜਰ: 1 ਪੋਸਟ
  • ਫੋਰੈਕਸ ਅਫਸਰ: 2 ਅਸਾਮੀਆਂ
  • ਇਕਨੋਮਿਸਟ ਅਫਸਰ: 2 ਅਸਾਮੀਆਂ
  • ਕੁੱਲ- 183 ਅਹੁਦੇ

ਯੋਗਤਾ

ਜਿਹੜੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਨੋਟੀਫਿਕੇਸ਼ਨ ਰਾਹੀਂ ਵਿਦਿਅਕ ਯੋਗਤਾ ਦੀ ਜਾਂਚ ਕਰ ਸਕਦੇ ਹਨ। ਉਥੇ ਹੀ ਉਮੀਦਵਾਰਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ

ਚੋਣ ਪ੍ਰਕਿਰਿਆ ਵਿੱਚ ਲਿਖਤੀ ਪ੍ਰੀਖਿਆ, ਉਮੀਦਵਾਰਾਂ ਦੀ ਸ਼ਾਰਟਲਿਸਟਿੰਗ ਅਤੇ ਨਿੱਜੀ ਗੱਲਬਾਤ/ਇੰਟਰਵਿਊ ਸ਼ਾਮਲ ਹਨ। ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਪਾਸ ਕਰਦੇ ਹਨ, ਉਹ ਇੰਟਰਵਿਊ ਦੌਰ ਲਈ ਹਾਜ਼ਰ ਹੋਣਗੇ।

ਐਪਲੀਕੇਸ਼ਨ ਫੀਸ

SC/ST/PWD ਉਮੀਦਵਾਰਾਂ ਲਈ ਅਰਜ਼ੀ ਫੀਸ 150 ਰੁਪਏ + GST ​​ਹੈ ਅਤੇ ਹੋਰਾਂ ਲਈ 850 ਰੁਪਏ + GST ਸ਼ਾਮਲ ਹੈ। ਅਰਜ਼ੀ ਫੀਸ ਆਨਲਾਈਨ ਹੀ ਜਮ੍ਹਾ ਕਰਾਈ ਜਾ ਸਕਦੀ ਹੈ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


cherry

Content Editor

Related News