8ਵੀਂ ਪਾਸ ਲਈ ਭਾਰਤੀ ਡਾਕ ਵਿਭਾਗ ’ਚ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ
Sunday, Oct 09, 2022 - 11:30 AM (IST)
ਨਵੀਂ ਦਿੱਲੀ- ਭਾਰਤੀ ਡਾਕ ਵਿਭਾਗ ’ਚ ਨੌਕਰੀ ਪਾਉਣ ਦਾ ਸ਼ਾਨਦਾਰ ਮੌਕਾ ਹੈ। 8ਵੀਂ ਪਾਸ ਉਮੀਦਵਾਰਾਂ ਲਈ ਵੱਖ-ਵੱਖ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇੱਛੁਕ ਅਤੇ ਚਾਹਵਾਨ ਉਮੀਦਵਾਰ ਇੰਡੀਆ ਪੋਸਟ ਦੀ ਅਧਿਕਾਰਤ ਵੈੱਬਸਾਈਟ http://indiapost.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਯੋਗ ਉਮੀਦਵਾਰ 17 ਅਕਤੂਬਰ 2022 ਤੱਕ ਆਫ਼ਲਾਈਨ ਮੋਡ ’ਚ ਅਪਲਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ- 12ਵੀਂ ਪਾਸ ਨੌਜਵਾਨਾਂ ਲਈ CISF ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
ਕੁੱਲ ਅਹੁਦੇ
ਕੁੱਲ 7 ਅਹੁਦੇ ਭਰੇ ਜਾਣਗੇ। ਇਨ੍ਹਾਂ ’ਚ MV ਮਕੈਨੀਕ ਦਾ 1 ਅਹੁਦਾ, MV ਇਲੈਕਟ੍ਰੀਸ਼ੀਅਨ ਦੇ 2 ਅਹੁਦੇ, ਪੇਂਟਰ ਦਾ 1 ਅਹੁਦਾ, ਵੈਲਡਰ ਦਾ 1 ਅਹੁਦਾ ਅਤੇ ਤਰਖ਼ਾਣ ਦੇ 2 ਅਹੁਦੇ ਸ਼ਾਮਲ ਹਨ।
ਉਮਰ ਹੱਦ
ਉਮੀਦਵਾਰ ਦੀ ਉਮਰ 18 ਸਾਲ ਤੋਂ 30 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਮਾਪਦੰਡਾਂ ਮੁਤਾਬਕ ਵੱਧ ਤੋਂ ਵੱਧ ਉਮਰ ਹੱਦ ’ਚ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਗਰੈਜੂਏਟ ਨੌਜਵਾਨਾਂ ਲਈ ਬੈਂਕ 'ਚ ਨਿਕਲੀਆਂ ਭਰਤੀਆਂ, ਮਿਲੇਗੀ ਮੋਟੀ ਤਨਖ਼ਾਹ ,ਇੰਝ ਕਰੋ ਅਪਲਾਈ

ਇਹ ਯੋਗ ਉਮੀਦਵਾਰ ਕਰ ਸਕਦੇ ਹਨ ਅਪਲਾਈ
8ਵੀਂ ਪਾਸ ਮਗਰੋਂ ਘੱਟੋ-ਘੱਟ ਇਕ ਸਾਲ ਸਬੰਧਤ ਟਰੇਡ ’ਚ ਤਜ਼ਰਬਾ ਹੋਣਾ ਚਾਹੀਦਾ ਜਾਂ ਸਬੰਧਤ ਟਰੇਡ ’ਚ ITI ਸਰਟੀਫ਼ਿਕੇਟ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ MV ਮਕੈਨੀਕ ਅਹੁਦੇ ਲਈ ਡਰਾਈਵਿੰਗ ਲਾਇਸੈਂਸ (ਹੈਵੀ ਮੋਟਰ ਵ੍ਹੀਕਲ) ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਚ 2500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਾਣੋ ਕਦੋਂ ਹੋਵੇਗੀ ਪ੍ਰੀਖਿਆ
ਇੰਝ ਕਰੋ ਅਪਲਾਈ-
ਸਭ ਤੋਂ ਪਹਿਲਾਂ ਇੰਡੀਆ ਪੋਸਟ ਦੀ ਅਧਿਕਾਰਤ ਵੈੱਬਸਾਈਟ ’ਤੇ ਨੋਟੀਫ਼ਿਕੇਸ਼ਨ ਦਾ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਨਾ ਹੋਵੇਗਾ। ਜ਼ਰੂਰੀ ਡਿਟੇਲ ਭਰ ਕੇ 100 ਰੁਪਏ IPO ਨਾਲ ‘'ਦਿ ਮੈਨੇਜਰ, ਮੇਲ ਮੋਟਰ ਸਰਵਿਸ, ਸੀ.ਟੀ.ਓ ਕੰਪਾਊਂਡ, ਤਾਲਾਕੁੱਲਮ, ਮਦੁਰਈ-625002' ਪਤੇ 'ਤੇ ਸਵੈ-ਪ੍ਰਮਾਣਿਤ ਦਸਤਾਵੇਜ਼ ਨਾਲ ਲਿਫ਼ਾਫੇ ’ਚ ਬੰਦ ਕਰ ਕੇ ਭੇਜਣਾ ਹੋਵੇਗਾ। ਉਮੀਦਵਾਰ ਸਿਰਫ ਰਜਿਸਟਰਡ ਅਤੇ ਸਪੀਡ ਪੋਸਟ ਜ਼ਰੀਏ ਵੀ ਅਪਲਾਈ ਕਰ ਸਕਦੇ ਹਨ।
ਅਧਿਕਾਰਤ ਨੋਟੀਫ਼ਿਕੇਸ਼ਨ ਲਈ ਕਲਿੱਕ ਕਰੋ
