ਪੁਲਸ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

01/10/2021 10:54:19 AM

ਹਰਿਆਣਾ- ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ 7 ਹਜ਼ਾਰ ਤੋਂ ਵੱਧ ਅਹੁਦਿਆਂ 'ਤੇ ਪੁਲਸ ਕਾਂਸਟੇਬਲ ਦੀਆਂ ਭਰਤੀਆਂ ਕੱਢੀਆਂ ਹਨ। ਇਸ ਭਰਤੀ ਲਈ ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਉਮਰ
ਉਮੀਦਵਾਰ ਦੀ ਉਮਰ 18 ਸਾਲ ਤੋਂ ਲੈ ਕੇ 25 ਸਾਲ ਤੱਕ ਹੋਣੀ ਚਾਹੀਦੀ ਹੈ। ਉਮਰ ਦੀ ਗਿਣਤੀ 1 ਦਸੰਬਰ 2020 ਤੱਕ ਦੀ ਉਮਰ ਦੇ ਆਧਾਰ 'ਤੇ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼
ਆਨਲਾਈਨ ਅਪਲਾਈ ਦੀ ਸ਼ੁਰੂਆਤ- 11 ਜਨਵਰੀ 2021
ਆਨਲਾਈਨ ਐਪਲੀਕੇਸ਼ਨ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼- 10 ਫ਼ਰਵਰੀ 2021
ਐਪਲੀਕੇਸ਼ਨ ਫੀਸ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼- 13 ਫ਼ਰਵਰੀ 2021

ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ- 7298
ਪੁਰਸ਼ (ਕਾਂਸਟੇਬਲ, ਜਨਰਲ ਡਿਊਟੀ)- 5500
ਬੀਬੀ (ਕਾਂਸਟੇਬਲ, ਜਨਰਲ ਡਿਊਟੀ- 1100
ਬੀਬੀ (ਕਾਂਸਟੇਬਲ, HAP-DURGA-1)- 638

ਯੋਗਤਾ
ਅਪਲਾਈ ਕਰਨ ਵਾਲੇ ਉਮੀਦਵਾਰ ਕੋਲ 12ਵੀਂ ਪਾਸ ਸਰਟੀਫਿਕੇਟ ਹੋਣਾ ਚਾਹੀਦਾ। ਨਾਲ ਹੀ ਹਿੰਦੀ ਜਾਂ ਸੰਸਕ੍ਰਿਤ ਨੂੰ ਵਿਸ਼ੇ ਦੇ ਤੌਰ 'ਤੇ 12ਵੀਂ ਤੱਕ ਪੜ੍ਹਿਆ ਹੋਣਾ ਚਾਹੀਦਾ।

ਐਪਲੀਕੇਸ਼ਨ ਫੀਸ
ਪੁਰਸ਼, ਆਮ ਵਰਗ- 100 ਰੁਪਏ
ਪੁਰਸ਼, ਰਾਖਵਾਂਕਰਨ ਵਰਗ- 25 ਰੁਪਏ
ਬੀਬੀ, ਆਮ ਵਰਗ- 50 ਰੁਪਏ
ਬੀਬੀ, ਰਾਖਵਾਂਕਰਨ ਵਰਗ- 13 ਰੁਪਏ

ਚੋਣ ਪ੍ਰਕਿਰਿਆ
ਇਸ ਭਰਤੀ ਪ੍ਰਕਿਰਿਆ ਦੇ ਅਧੀਨ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ/ਕੰਪਿਊਟਰ ਆਧਾਰਤ ਪ੍ਰੀਖਿਆ ਅਤੇ ਸਰੀਰਕ ਯੋਗਤਾ ਦੇ ਆਧਾਰ 'ਤੇ ਹੋਵੇਗੀ। 

ਇਸ ਤਰ੍ਹਾਂ ਕਰੋ ਅਪਲਾਈ
ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://hssc.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News