NIA ਨੇ ASI ਅਤੇ ਹੈੱਡ ਕਾਂਸਟੇਬਲ ਦੇ ਅਹੁਦਿਆਂ 'ਤੇ ਕੱਢੀ ਭਰਤੀ, 12ਵੀਂ ਪਾਸ ਵੀ ਕਰਨ ਅਪਲਾਈ
Monday, Mar 21, 2022 - 12:30 PM (IST)

ਨਵੀਂ ਦਿੱਲੀ- ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, NIA ਨੇ ਅਸਿਸਟੈਂਟ ਸਬ ਇੰਸਪੈਕਟਰ ਅਤੇ ਹੈੱਡ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। NIA ਵਿਚ ਹੈੱਡ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀਆਂ ਕੁੱਲ 67 ਅਸਾਮੀਆਂ ਹਨ। ਇਸ ਭਰਤੀ ਲਈ ਅਰਜ਼ੀ ਫਾਰਮ NIA ਦੀ ਵੈੱਬਸਾਈਟ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਅਤੇ ਐਪਲੀਕੇਸ਼ਨ ਨੂੰ ਆਫਲਾਈਨ ਭਰਨਾ ਹੋਵੇਗਾ।
12ਵੀਂ ਪਾਸ ਵੀ ਹੈੱਡ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੇ ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰ ਸਕਦੇ ਹਨ। NIA ਵਿਚ ਹੈੱਡ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੀਆਂ ਅਸਾਮੀਆਂ ਦੀ ਭਰਤੀ ਤੋਂ ਬਾਅਦ, ਦਿੱਲੀ, ਗੁਹਾਟੀ, ਮੁੰਬਈ, ਹੈਦਰਾਬਾਦ, ਲਖਨਊ, ਕੋਚੀ, ਕੋਲਕਾਤਾ, ਰਾਏਪੁਰ, ਜੰਮੂ, ਚੰਡੀਗੜ੍ਹ, ਭਾਪੋਲ, ਭੁਵਨੇਸ਼ਵਰ, ਜੈਪੁਰ, ਪਟਨਾ ਆਦਿ ਵਰਗੇ ਕਈ ਸ਼ਹਿਰਾਂ ਵਿਚ ਨਿਯੁਕਤੀਆਂ ਕੀਤੀਆਂ ਜਾਣਗੀਆਂ। NIA ਭਰਤੀ 2022 ਲਈ ਅਰਜ਼ੀ ਭਰਤੀ ਇਸ਼ਤਿਹਾਰ ਜਾਰੀ ਕਰਨ ਦੀ ਮਿਤੀ ਤੋਂ ਇਕ ਮਹੀਨੇ ਤੱਕ ਹੈ।
ਖਾਲ੍ਹੀ ਅਸਾਮੀਆਂ ਦਾ ਵੇਰਵਾ
- ਸਬ ਇੰਸਪੈਕਟਰ - 43 ਅਸਾਮੀਆਂ
- ਹੈੱਡ ਕਾਂਸਟੇਬਲ - 24 ਅਸਾਮੀਆਂ
ਜ਼ਰੂਰੀ ਵਿਦਿਅਕ ਯੋਗਤਾ
- ਅਸਿਸਟੈਂਟ ਸਬ-ਇੰਸਪੈਕਟਰ - NIA ਵਿਚ ਅਸਿਸਟੈਂਟ ਸਬ-ਇੰਸਪੈਕਟਰ ਦੇ ਅਹੁਦੇ ਲਈ ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ।
- ਹੈੱਡ ਕਾਂਸਟੇਬਲ – NIA ਵਿਚ ਹੈੱਡ ਕਾਂਸਟੇਬਲ ਦੇ ਅਹੁਦੇ ਲਈ ਉਮੀਦਵਾਰ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰਾਂ ਨੂੰ ਹੋਰ ਲੋੜੀਂਦੇ ਦਸਤਾਵੇਜ਼ਾਂ ਨਾਲ ਭਰੇ ਹੋਏ ਬਿਨੈ-ਪੱਤਰ ਫਾਰਮ ਨੂੰ SP (Admn.), NIA ਹੈੱਡਕੁਆਰਟਰ, CGO ਕੰਪਲੈਕਸ ਦੇ ਸਾਹਮਣੇ, ਲੋਧੀ ਰੋਡ, ਨਵੀਂ ਦਿੱਲੀ- 110003 'ਤੇ ਭੇਜਣਾ ਹੋਵੇਗਾ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।