ਮਾਂ-ਬੋਲੀ ਪੰਜਾਬੀ ਵਿਚ ਰੁਜ਼ਗਾਰ ਦੇ ਮੌਕਿਆਂ ਦੀ ਇੰਝ ਕਰੋ ਪਛਾਣ, ਮਿਲੇਗੀ ਹਰੇਕ ਕਦਮ ’ਤੇ ਸਫ਼ਲਤਾ

12/02/2020 4:40:39 PM

ਪ੍ਰੋ. ਜਸਵੀਰ ਸਿੰਘ
77430 29901    

ਭਾਰਤ ਅਨੇਕਤਾ ਵਿਚ ਏਕਤਾ ਦੀ ਧਾਰਨਾ ਵਾਲਾ ਦੇਸ਼ ਹੈ, ਜਿੱਥੇ ਹਰ ਰਾਜ ਦੀ ਆਪਣੀ ਰਾਜ ਭਾਸ਼ਾ ਹੁੰਦੀ ਹੈ। ਭਾਰਤੀ ਸੰਵਿਧਾਨ ਵਿੱਚ ਦਰਜ ਸਾਰੀਆਂ ਭਾਸ਼ਾਵਾਂ ਨੂੰ ਰਾਸ਼ਟਰੀ ਮਾਨਤਾ ਪ੍ਰਾਪਤ ਹੈ। ਇਉਂ ਪੰਜਾਬ ਦੀ ਰਾਜ ਬੋਲੀ/ਭਾਸ਼ਾ ਪੰਜਾਬੀ ਹੈ, ਜੋ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਬੋਲੀ ਜਾਂਦੀ ਹੈ ਪਰ ਜ਼ਿਕਰਯੋਗ ਹੈ ਕਿ ਪੰਜਾਬੀ ਆਸਟ੍ਰੇਲੀਆ ਵਿਚ ਦੂਜੀ ਭਾਸ਼ਾ, ਕੈਨੇਡਾ ਵਿਚ ਤੀਜੀ ਭਾਸ਼ਾ ਵਜੋਂ ਮਾਨਤਾ ਹਾਸਲ ਕਰ ਚੁੱਕੀ ਹੈ। ਇਉਂ ਪੰਜਾਬੀ ਕੌਮਾਂਤਰੀ ਭਾਸ਼ਾਵਾਂ ਦੀ ਸੂਚੀ ਵਿਚ ਅੱਠਵੇਂ ਸਥਾਨ 'ਤੇ ਆਣ ਖੜ੍ਹੀ ਹੋਈ ਹੈ। ਇਹ ਸੂਚੀ ਉਨ੍ਹਾਂ ਭਾਸ਼ਾਵਾਂ ਦੀ ਹੈ, ਜੋ ਸਭ ਤੋਂ ਵੱਧ ਸੁਰਾਤਮਕ, ਚਿੰਨ੍ਹ ਪ੍ਰਬੰਧ ਪੱਖੋਂ ਅਮੀਰ ਤੇ ਹਰ ਭਾਸ਼ਾ ਨੂੰ ਲਿਖਣ ਵਿੱਚ ਸਾਰਥਕ ਸਿੱਧ ਹੋਣ 'ਚ ਸਫ਼ਲ ਹੋਈਆਂ ਹਨ।

ਪੰਜਾਬੀ, ਇਕ ਲੋਕ ਬੋਲੀ ਹੈ, ਜਿਸ ਵਿੱਚ ਉੱਤਮ ਸਾਹਿਤ ਦੀ ਸਿਰਜਣਾ ਹੋਈ ਹੈ। ਅੱਜ ਸਾਨੂੰ ਲੋੜ ਹੈ ਕਿ ਅਸੀਂ ਪੰਜਾਬੀ ਨੂੰ ਰੁਜ਼ਗਾਰ ਦੀ ਬੋਲੀ ਦਾ ਰੁੱਤਬਾ ਦੇਈਏ। ਹਰ ਇਲਾਕਾਈ ਬੋਲੀ ਦਾ ਭਵਿੱਖ 'ਕਿੱਤਾਮੁਖੀ ਧਾਰਨਾ' ਨੂੰ ਮੁੱਖ ਰੱਖ ਕੇ ਹੀ ਵਿਚਾਰਿਆ ਜਾ ਸਕਦਾ ਹੈ। ਆਓ ਮਾਂ ਬੋਲੀ ਪੰਜਾਬੀ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਪਛਾਣ ਕਰੀਏ !
ਪੰਜਾਬ ਵਿਚ ਲਗਭਗ ਹਰ ਸਰਕਾਰੀ ਨੌਕਰੀਆਂ ਲਈ ਦਸਵੀਂ ਜਮਾਤ ਤੱਕ ਪੰਜਾਬੀ ਪੜ੍ਹੀ ਹੋਣੀ ਜ਼ਰੂਰੀ ਹੈ। ਇਸ ਲਈ ਪਹਿਲਾ ਨੁਕਤਾ ਹੈ ਕਿ ਸਾਨੂੰ ਪੰਜਾਬੀ ਦਾ ਚੰਗਾ ਗਿਆਨ ਹੋਵੇ। ਇੱਥੇ ਪ੍ਰਮੁੱਖ ਤੌਰ 'ਤੇ ਕੁੱਝ ਕਿੱਤਿਆਂ ਬਾਰੇ ਵਿਚਾਰ ਕਰ ਰਹੇ ਹਾਂ। 

ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

● ਅਧਿਆਪਨ : 
ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਪੰਜਾਬੀ ਵਿਸ਼ੇ ਦੇ ਅਧਿਆਪਨ ਲਈ; ਤੁਸੀਂ ਆਪਣੇ ਕਿੱਤੇ ਦੀ ਪਛਾਣ ਕਰ ਸਕਦੇ ਹੋ। ਇਸ ਵਿਚ ਸਕੂਲ ਅਧਿਆਪਨ, ਕਾਲਜ ਅਧਿਆਪਨ, ਯੂਨੀਵਰਸਿਟੀ ਅਧਿਆਪਨ ਅਤੇ ਇਨ੍ਹਾਂ ਵਿਚ ਲਾਇਬ੍ਰੇਰੀਅਨ ਆਦਿ ਵਜੋਂ ਕਾਰਜ ਕਰ ਸਕਦੇ ਹੋ।

● ਗਾਈਡ / ਰਾਹ-ਦਸੇਰੇ ਦਾ ਪੇਸ਼ਾ : 
ਜੇਕਰ ਤੁਸੀਂ ਪੰਜਾਬ ਵਿਚਲੇ ਇਤਿਹਾਸਕ ਸਥਾਨ, ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਦੀ ਪੂਰੀ ਜਾਣਕਾਰੀ ਰੱਖਦੇ ਹੋ ਤਾਂ ਇਕ ਗਾਈਡ ਵਜੋਂ ਵੀ ਆਪਣੇ ਕਿੱਤੇ ਦੀ ਚੋਣ ਕਰ ਸਕਦੇ ਹੋ। ਇਸ ਵਿਚ ਵਿਦੇਸ਼ਾਂ ਤੋਂ ਆਏ ਯਾਤਰੀਆਂ ਲਈ ਘੁੰਮਣ ਘੁਮਾਉਣ ਅਤੇ ਸਥਾਨਕ ਵਾਕਫ਼ੀਅਤ ਕਰਵਾਉਣੀ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਵਿਆਹ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹਿਆਂ ਦੇ ਆਪਣੇ ਹੀ ਘਰ ਵਿਛੇ ਸੱਥਰ (ਤਸਵੀਰਾਂ)

● ਕੋਚਿੰਗ :
ਇਹ ਕਿੱਤਾ ਅਜੋਕੇ ਦੌਰ ਵਿਚ ਵਧੀਆ ਕਮਾਈ ਦਾ ਸਾਧਨ ਹੈ। ਤੁਸੀਂ ਆਪਣੇ ਜਾਂ ਕਿਸੇ ਹੋਰ ਦੇ ਕੋਚਿੰਗ ਸੈਂਟਰ ਵਿਚ ਯੂ.ਜੀ.ਸੀ. ਦੀ ਕੋਚਿੰਗ, ਟੀ.ਈ.ਟੀ. ਦੀ ਕੋਚਿੰਗ, ਬੀ.ਐਂਡ. ਦੀ ਕੋਚਿੰਗ, ਆਈ.ਏ.ਐੱਸ. ਪ੍ਰੀਖਿਆਵਾਂ ਦੀ ਕੋਚਿੰਗ ਅਤੇ ਪੀ.ਸੀ.ਐੱਸ. ਦੀ ਕੋਚਿੰਗ ਆਦਿ ਅਨੇਕਾਂ ਤਰ੍ਹਾਂ ਦੀ ਕੋਚਿੰਗ ਰਾਹੀਂ ਕਾਰਜ ਕਰ ਸਕਦੇ ਹੋ।

● ਲੇਖਨ ਟਾਈਪਿੰਗ :
ਇਸ ਵਿਚ ਹੱਥ ਲੇਖਣ ਤੋਂ ਲੈ ਕੇ ਕੰਪਿਊਟਰ ਤੱਕ ਦੀ ਟਾਈਪਿੰਗ ਦਾ ਰੁਜ਼ਗਾਰ ਅਵਾਜ਼ਾਂ ਦੇ ਰਿਹਾ ਹੈ। ਇਸ ਦੇ ਅਧੀਨ ਸਕ੍ਰਿਪਟ ਰਾਈਟਿੰਗ, ਕਲਮ-ਨਵੀਸੀ, ਪੱਤਰਕਾਰੀ, ਗੀਤਕਾਰੀ, ਮੈਟਰ ਟਾਈਪਿੰਗ, ਸਟੈਨੋ ਟਾਈਪਿੰਗ, ਪਟਕਥਾ ਸੰਵਾਦ ਰਚਨਾ ਆਦਿ ਬਾਰੇ ਵਿਚਾਰਿਆ ਜਾ ਸਕਦਾ ਹੈ। ਤੁਸੀਂ ਕਈ ਸਾਰੀਆਂ ਪ੍ਰਕਾਸ਼ਨਾਵਾਂ ਵਿਚ ਟਾਈਪਿਸ ਵਜੋਂ ਭੂਮਿਕਾ ਨਿਭਾਅ ਸਕਦੇ ਹੋ, ਜਿੱਥੇ ਪ੍ਰਤੀ ਪੰਨਾ 10 ਤੋਂ 20 ਰੁਪਏ ਤੱਕ ਦੇ ਹਿਸਾਬ ਨਾਲ ਵਧੀਆ ਮਿਹਨਤਾਨਾ ਮਿਲਦਾ ਹੈ। ਇਸੇ ਨਾਲ ਪਰੂਫ਼-ਰੀਡਰ, ਬੁੱਕ - ਸੈੱਲਰ, ਫਲੈੱਕ-ਮੇਕਰ, ਪੰਜਾਬੀ-ਹਿੰਦੀ-ਅੰਗਰੇਜ਼ੀ ਸਟੈਨੋਗ੍ਰਾਫ਼ਰ ਆਦਿ ਕਮਾਲ ਦੇ ਖੇਤਰ ਹਨ।

ਪੜ੍ਹੋ ਇਹ ਵੀ ਖਬਰ - ਭੁੱਲ ਕੇ ਵੀ ਐਤਵਾਰ ਵਾਲੇ ਦਿਨ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਕਮੀ

● ਅਨੁਵਾਦ :
ਇਹ ਖੇਤਰ ਬੜਾ ਵਿਸ਼ਾਲ ਹੈ, ਜਿਸ ਵਿਚ ਕਿਤਾਬਾਂ ਦੇ ਅਨੁਵਾਦ ਤੋਂ ਦੁਭਾਸ਼ੀਏ ਤੱਕ ਦਾ ਸਫ਼ਰ ਤਹਿ ਕੀਤਾ ਜਾ ਸਕਦਾ ਹੈ। ਇਸੇ ਲੜੀ ਵਿਚ ਟੂਰਿਸਟਰ ਗਾਈਡ, ਵਿਰਾਸਤੀ ਟੂਰਿਸਟ ਲਈ ਕੰਮ ਕੀਤਾ ਜਾ ਸਕਦਾ ਹੈ। ਵੱਖ-ਵੱਖ ਪੱਛਮੀ ਅਤੇ ਪੂਰਬੀ ਭਾਸ਼ਾਵਾਂ ਦੇ ਸਾਹਿਤ ਦਾ ਉਲੱਥਾ ਪੰਜਾਬੀ ਵਿਚ ਅਤੇ ਪੰਜਾਬੀ ਸਾਹਿਤ ਦਾ ਉਲੱਥਾ ਵਿਦੇਸ਼ੀ ਭਾਸ਼ਾਵਾਂ ਵਿੱਚ ਕਰਨ ਦਾ ਕਾਰਜ ਸ਼ੁਰੂ ਕੀਤਾ ਜਾ ਸਕਦਾ ਹੈ। 

● ਪੰਜਾਬੀ ਯੂਟਿਊਬ ਚੈੱਨਲ :
ਤੁਸੀਂ ਪੰਜਾਬੀ ਯੂ-ਟਿਊਬ ਚੈੱਨਲ ਬਣਾ ਕੇ; ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੋਂ ਦੁਨੀਆਂ ਨੂੰ ਵਾਕਫ਼ ਕਰਵਾ ਸਕਦੇ ਹੋ। ਇਸੇ ਤਰ੍ਹਾਂ ਪੰਜਾਬੀ ਨੂੰ ਹੋਰਨਾਂ ਭਾਸ਼ਾਵਾਂ ਦਾ ਗਿਆਨ ਅਤੇ ਹੋਰਨਾਂ ਬੋਲੀਆਂ ਬੋਲਣ ਵਾਲਿਆਂ ਲਈ ਪੰਜਾਬੀ ਸਿੱਖਣ ਕੋਰਸਾਂ ਦੀ ਲੜੀ ਚਲਾ ਸਕਦੇ ਹੋ। ਯੂ-ਟਿਊਬ ਕਮਾਈ ਦਾ ਚੰਗਾ ਸਾਧਨ ਹੈ,ਜਿਸ ਦੀ ਕੁੱਝ ਸ਼ਰਤਾਂ ਪੂਰੀਆਂ ਕਰਨ ਉਪਰੰਤ ਬਹੁਤ ਕਮਾਈ ਕੀਤਾ ਜਾ ਸਕਦੀ ਹੈ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

● ਫੇਸਬੁੱਕ ਪੇਜ :
ਸ਼ੋਸ਼ਲ ਮੀਡੀਆ ਦੇ ਦੌਰ ਵਿੱਚ ਬਿਜ਼ਨਸ ਵਟਸਐਪ ਤੋਂ ਲੈ ਕੇ ਫੇਸਬੁੱਕ, ਯੂ-ਟਿਊਬ, ਬਲੌਗ ਆਦਿ ਰਾਹੀਂ ਕਮਾਈ ਤੇ ਪਛਾਣ ਦੋਹਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਤੁਸੀਂ ਆਪਣੀ ਫੇਸਬੁੱਕ ਆਈ.ਡੀ. 'ਤੇ ਆਪਣਾ ਪੇਜ ਬਣਾ ਕੇ; ਰੋਜ਼ਮਰ੍ਹਾ ਦੀ ਜ਼ਿੰਦਗੀ ਸੰਬੰਧੀ, ਲੋਕਾਂ ਨਾਲ ਮੁਲਾਕਾਤਾਂ, ਦੇਸੀ ਜੀਵਨ ਜਾਂਚ ਆਦਿ ਬਾਰੇ ਗਿਆਨ ਸਾਂਝਾ ਕਰਕੇ ਜਿੱਥੇ ਲੋਕਾਂ ਦਾ ਮਨੋਰੰਜਨ ਕਰ ਸਕਦੇ ਹੋ, ਉੱਥੇ ਆਪਣਾ ਰੁਜ਼ਗਾਰ ਵੀ ਕਰ ਸਕਦੇ ਹੋ।

● ਉਚਾਰਨ , ਅਦਾਕਾਰੀ ਤੇ ਨਿਰਦੇਸ਼ਨ :
ਇਹ ਖੇਤਰ ਬੜਾ ਵਡੇਰਾ ਹੈ, ਜਿਸ ਵਿਚ ਰੇਡੀਓ ਜੌਕੀ, ਖ਼ਬਰ ਵਾਚਕ, ਐਂਕਰ/ਅਨਾਊਂਸਰ, ਗਾਇਕ, ਮੰਚ ਅਦਾਕਾਰ ਆਦਿ ਦੀ ਭੂਮਿਕਾ ਅਦਾ ਕਰ ਸਕਦੇ ਹੋ। ਤੁਸੀਂ ਇਕ ਪਾਠੀ ਵਜੋਂ ਕਾਰਜ ਕਰ ਸਕਦੇ ਹੋ। ਜਾਂ ਫਿਰ ਵਿਆਖਿਆਕਾਰ ਵਜੋਂ ਕਾਰਜ ਕਰ ਸਕਦੇ। ਵੱਖ-ਵੱਖ ਦਸਤਾਵੇਜ਼ੀ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ ਜਾ ਸਕਦਾ ਹੈ। ਇੱਥੇ ਤੱਕ ਕਿ ਤੁਸੀਂ ਵਿਗਿਆਪਨ ਵੀ ਕਰ ਸਕਦੇ ਹੋ।

ਪੜ੍ਹੋ ਇਹ ਵੀ ਖਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੰਜਾਬੀ ਦਾ ਗਿਆਨ ਰੱਖਣ ਵਾਲੇ ਕਾਲ ਸੈਂਟਰਾਂ, ਪੰਜਾਬੀ ਵਿਕੀਪੀਡੀਆ, ਪੰਜਾਬੀ ਈ-ਕੰਟੈਂਟ ਕਾਰਜ ਆਦਿ ਲਈ ਆਪਣੀ ਸਿਰਜਣਾਤਮਕ ਭੂਮਿਕਾ ਨਿਭਾਅ ਸਕਦੇ ਹਨ। ਇਸੇ ਤਰ੍ਹਾਂ ਆਪਣੀ ਵੈੱਬਸਾਈਟ ਆਦਿ ਵੀ ਤਿਆਰ ਕਰ ਸਕਦੇ ਹਨ। ਇਸੇ ਵਿਸਥਾਰ ਵਿਚ ਕੰਪਿਊਟਰ ਸੰਬੰਧੀ ਪੰਜਾਬੀ ਵਿੱਚ ਜਾਣਕਾਰੀ ਦਾ ਕਾਰਜ ਕਰ ਸਕਦੇ ਹਨ। ਨਵੀਆਂ ਤਕਨੀਕਾਂ ਸੰਬੰਧੀ ਪੰਜਾਬ ਦੇ ਸਾਧਾਰਨ ਲੋਕਾਂ ਨੂੰ ਸੁਚੇਤ ਕਰਨ ਹਿੱਤ ਸੂਚਨਾ ਪ੍ਰਸਾਰ ਅਧੀਨ ਰੁਜ਼ਗਾਰ ਕਰ ਸਕਦੇ ਹਨ। ਤੁਸੀਂ ਪ੍ਰਿੰਟ ਮੀਡੀਏ ਵਿਚ ਅਖ਼ਬਾਰਾਂ, ਰਸਾਲੇ ਤੇ ਕਿਤਾਬਾਂ ਆਦਿ ਸੰਪਾਦਕ, ਸੇਬੇਰੇਟਰ, ਪਰੂਫ਼ ਰੀਡਰ, ਟਾਈਪਿਸਟ ਆਦਿ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਟੈਲੀਵਿਜ਼ਨ ਨਿਊਜ਼ ਰੀਡਰ, ਸਕਰਿਪਟ ਲੇਖਕ ਜਾਂ ਵੈੱਬ ਟੀ.ਵੀ. ਆਦਿ ਅਤੇ ਸ਼ੋਸ਼ਲ ਮੀਡੀਏ 'ਤੇ ਅਨੇਕਾਂ ਕੰਮ ਕਰ ਸਕਦੇ ਹੋ। ਬਸ ਯਾਦ ਰਹੇ ਕਿ ਇਕ ਚੰਗੇ ਅਖ਼ਬਾਰ ਵਿਚ ਸੈਬਰੇਟਰ ਦੀ ਚੰਗੀ ਤਨਖ਼ਾਹ ਹੁੰਦੀ ਹੈ। ਇੱਥੋਂ ਤੱਕ ਕਿ ਇਕ ਪ੍ਰੂਫ਼-ਰੀਡਰ ਵੀ ਪ੍ਰਤੀ ਮਹੀਨਾ (ਸ਼ੁਰੂਆਤ ਵਿਚ) ਘੱਟੋ-ਘੱਟ 12 ਹਜ਼ਾਰ ਤੱਕ ਰੁਜ਼ਗਾਰ ਕਰ ਸਕਦਾ ਹੈ।

ਸੋ ਆਖ਼ਰ ਵਿਚ ਮਾਂ ਬੋਲੀ ਵਿਚ ਰੁਜ਼ਗਾਰ ਦੇ ਅਨੇਕਾਂ ਮੌਕੇ ਹਨ, ਜਿਨ੍ਹਾਂ ਨੂੰ ਆਪਣੇ ਗਿਆਨ, ਸਮਝ ਅਤੇ ਸਾਰਥਕ ਰੋਲ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਪੰਜਾਬੀ ਵਿੱਚ 'ਉਤਸ਼ਾਹ ਵਧਾਊ ਵਕਤਾ' (ਮੋਟੀਵੇਸ਼ਨ ਸਪੀਕਰ) ਦਾ ਕਾਰਜ ਕਰਨ ਵਾਲੇ ਤੁਸੀਂ ਪਹਿਲੇ ਵਿਅਕਤੀ ਹੋ ਸਕਦੇ ਹੋ। ਪਿਆਰੇ ਪੰਜਾਬੀਓ ! ਦੁਨੀਆਂ ਤੁਹਾਡੇ ਕੰਮਾਂ ਨੂੰ ਸਲਾਮਾਂ ਕਰਦੀ ਹੈ। ਹੁਣ ਬਸ ਲੋੜ ਹੈ ਕਿ ਤੁਸੀਂ ਆਪਣੀ ਮਾਂ-ਬੋਲੀ ਨੂੰ ਨਜ਼ਰ ਅੰਦਾਜ਼ ਕਰਨ ਦੀ ਥਾਂ ਆਪਣੀ ਹੋਂਦ ਨੂੰ ਸਥਾਪਤ ਕਰਨ ਹਿੱਤ ਪੰਜਾਬੀ ਬੋਲਦਿਆਂ/ਲਿਖਦਿਆਂ ਹਰ ਕੰਮ ਕਰਨ ਲਈ ਕਾਰਜਸ਼ੀਲ ਹੋਵੋ।

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ


rajwinder kaur

Content Editor

Related News