ਸਬ-ਇੰਸਪੈਕਟਰ ਦੇ ਅਹੁਦੇ ’ਤੇ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ

10/24/2021 12:30:02 PM

ਨਵੀਂ ਦਿੱਲੀ— ਪੁਲਸ ਭਰਤੀ ’ਚ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਜੰਮੂ-ਕਸ਼ਮੀਰ ਸਰਵਿਸ ਸਲਕੈਸ਼ਨ ਬੋਰਡ ਨੇ ਸਬ-ਇੰਸਪੈਕਟਰ ਦੇ ਅਹੁਦੇ ਲਈ 800 ਭਰਤੀਆਂ ਕੱਢੀਆਂ ਹਨ। ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 10 ਦਸੰਬਰ 2021 ਹੈ। ਚਾਹਵਾਨ ਉਮੀਦਵਾਰ ਜੇ. ਕੇ. ਐੱਸ. ਐੱਸ. ਬੀ. ਦੀ ਅਧਿਕਾਰਤ ਵੈੱਬਸਾਈਟ http://jkssb.nic.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਣਗੇ।

ਜੰਮੂ-ਕਸ਼ਮੀਰ ਪੁਲਸ ’ਚ ਸਬ-ਇੰਸਪੈਕਟਰ ਦੇ 800 ਅਹੁਦੇ—
ਇਸ ਭਰਤੀ ਮੁਹਿੰਮ ਜ਼ਰੀਏ ਕੁੱਲ 800 ਖਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ। ਆਨਲਾਈਨ ਅਪਲਾਈ ਪ੍ਰਕਿਰਿਆ 10 ਨਵਬੰਰ ਤੋਂ ਸ਼ੁਰੂ ਹੋਵੇਗੀ ਅਤੇ ਇਕ ਮਹੀਨੇ ਤੱਕ ਚੱਲੇਗੀ। ਭਰਤੀ ਪ੍ਰੀਖਿਆ ਦੀ ਤਾਰੀਖ਼ ਛੇਤੀ ਹੀ ਸੂਚਿਤ ਕੀਤੀ ਜਾਵੇਗੀ। ਅਪਲਾਈ ਕਰਨ ਲਈ ਉਮੀਦਵਾਰ ਕੋਲ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਮੂਲ ਵਾਸੀ ਸਰਟੀਫਿਕੇਟ ਹੋਣਾ ਚਾਹੀਦਾ ਹੈ।

PunjabKesari

ਸਿੱਖਿਅਕ ਯੋਗਤਾ—
ਜੰਮੂ-ਕਸ਼ਮੀਰ ਪੁਲਸ ਭਰਤੀ 2021 ਲਈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਡਿਗਰੀ ਪ੍ਰਾਪਤ ਕੀਤੀ ਹੋਵੇ। 

ਉਮਰ ਹੱਦ—
ਯੋਗ ਉਮੀਦਵਾਰ ਦੀ ਉਮਰ ਦੀ ਗੱਲ ਕਰੀਏ ਤਾਂ 1 ਜਨਵਰੀ 2021 ਨੂੰ ਘੱਟ ਤੋਂ ਘੱਟ 18 ਸਾਲ ਅਤੇ 28 ਸਾਲ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। 

ਚੋਣ ਪ੍ਰਕਿਰਿਆ—
ਭਰਤੀ ਲਈ ਲਿਖਤੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਦੀਆਂ ਤਾਰੀਖਾਂ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ। ਜੋ ਉਮੀਦਵਾਰ ਪ੍ਰੀਖਿਆ ਨੂੰ ਪਾਸ ਕਰਨਗੇ, ਉਹ ਅਗਲੇ ਰਾਊਂਡ ਯਾਨੀ ਕਿ ਫਿਜੀਕਲ ਟੈਸਟ ਲਈ ਅੱਗੇ ਜਾਣਗੇ। ਆਖੀਰ ਵਿਚ ਸ਼ਾਰਟਲਿਸਟ ਹੋਣ ਵਾਲੇ ਉਮੀਦਵਾਰਾਂ ਦਾ ਐੱਸ. ਐੱਸ. ਬੀ. ਵਲੋਂ ਮੈਡੀਕਲ ਫਿਟਨੈੱਸ ਟੈਸਟ ਹੋਵੇਗਾ।

ਅਰਜ਼ੀ ਫ਼ੀਸ—
ਜਨਰਲ ਕੈਟਗਰੀ ਦੇ ਬਿਨੈਕਾਰਾਂ ਨੂੰ 500 ਰੁਪਏ ਦੀ ਫ਼ੀਸ ਦੇਣੀ ਹੋਵੇਗੀ। ਜਦਕਿ ਅਨੁਸੂਚਿਤ ਜਾਤੀ (ਐੱਸ. ਸੀ.), ਅਨੁਸੂਚਿਤ ਜਨਜਾਤੀ ਵਰਗ (ਐੱਸ. ਟੀ.) ਦੇ ਉਮੀਦਵਾਰਾਂ ਨੂੰ 400 ਰੁਪਏ ਫ਼ੀਸ ਦੇਣੀ ਹੋਵੇਗੀ। ਫੀਸ ਦਾ ਭੁਗਤਾਨ ਨੈੱਟ ਬੈਂਕਿੰਗ, ਕ੍ਰੇਡਿਟ ਜਾਂ ਡੈਬਿਟ ਕਾਰਡ ਜ਼ਰੀਏ ਕਰਨਾ ਹੋਵੇਗਾ। 

ਵਧੇਰੇ ਜਾਣਕਾਰੀ ਲਈ ਅਧਿਕਾਰਤ ਨੋਟੀਫ਼ਿਕੇਸ਼ਨ ’ਤੇ ਕਲਿੱਕ ਕਰ ਸਕਦੇ ਹੋ

 


Tanu

Content Editor

Related News