ITBP 'ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

Friday, Aug 13, 2021 - 11:24 AM (IST)

ITBP 'ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

ਨਵੀਂ ਦਿੱਲੀ- ਭਾਰਤ ਤਿੱਬਤ ਸਰਹੱਦੀ ਪੁਲਸ ਫ਼ੋਰਸ (ਆਈ.ਟੀ.ਬੀ.ਪੀ.) ਨੇ ਸਪੋਰਟਸ ਕੋਟਾ ਦੇ ਅਧੀਨ ਕਾਂਸਟੇਬਲ (ਜਨਰਲ ਡਿਊਟੀ) ਗਰੁੱਪ ਸੀ ਦੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਯੋਗ ਪੁਰਸ਼ ਅਤੇ ਮਹਿਲਾ ਉਮੀਦਵਾਰ ਆਈ.ਟੀ.ਪੀ.ਬੀ. ਕਾਂਸਟੇਬਲ ਜੀ.ਡੀ. ਸਪੋਰਟਸ ਕੋਟਾ ਭਰਤੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

ਆਖ਼ਰੀ ਤਾਰੀਖ਼
ਆਨਲਾਈਨ ਐਪਲੀਕੇਸ਼ਨ ਦੀ ਆਖ਼ਰੀ ਤਾਰੀਖ਼ 2 ਸਤੰਬਰ 2021 ਹੈ।

ਇਨ੍ਹਾਂ ਸਪੋਰਟਸ ਦੇ ਸਪੋਰਟਸਮੈਨ ਕਰ ਸਕਦੇ ਹਨ ਅਪਲਾਈ
ਕੁਸ਼ਤੀ (ਪੁਰਸ਼ ਅਤੇ ਮਹਿਲਾ)
ਕਰਾਟੇ (ਪੁਰਸ਼ ਅਤੇ ਮਹਿਲਾ)
ਵੁਸ਼ੁ (ਪੁਰਸ਼ ਅਤੇ ਮਹਿਲਾ)
ਤਾਈਕਵਾਂਡੋ (ਪੁਰਸ਼ ਅਤੇ ਮਹਿਲਾ)
ਜੂਡੋ (ਪੁਰਸ਼ ਅਤੇ ਮਹਿਲਾ)
ਜਿਮਨਾਸਟਿਕ (ਪੁਰਸ਼)
ਬਾਕਸਿੰਗ (ਪੁਰਸ਼ ਅਤੇ ਮਹਿਲਾ)
ਤੀਰਅੰਦਾਜ਼ੀ (ਪੁਰਸ਼ ਅਤੇ ਮਹਿਲਾ)
ਕਬੱਡੀ (ਪੁਰਸ਼ ਅਤੇ ਮਹਿਲਾ)
ਆਈਸ ਹਾਕੀ (ਪੁਰਸ਼)

ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ 65 ਹਨ।

ਸਿੱਖਿਆ ਯੋਗਤਾ
ਅਪਲਾਈ ਕਰਨ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਹੋਰ ਸਪੋਰਟਸ ਕਵਾਲੀਫਿਕੇਸ਼ਨ ਵੀ ਜ਼ਰੂਰੀ ਹੈ। 

ਉਮਰ
ਉਮੀਦਵਾਰ ਦੀ ਉਮਰ 18 ਤੋਂ 23 ਸਾਲ ਤੈਅ ਕੀਤੀ ਗਈ ਹੈ। 

ਐਪਲੀਕੇਸ਼ਨ ਫ਼ੀਸ
ਪੁਰਸ਼ ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 100 ਰੁਪਏ ਹੈ, ਜਦੋਂ ਕਿ ਰਾਖਵਾਂਕਰਨ ਅਤੇ ਮਹਿਲਾ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ ਹੈ।

ਇਸ ਤਰ੍ਹਾਂ ਹੋਵੇਗੀ ਚੋਣ
ਉਮੀਦਵਾਰ ਦੀ ਚੋਣ ਡਾਕਿਊਮੇਂਟੇਸ਼ਨ, ਫਿਜ਼ੀਕਲ ਟੈਸਟ ਅਤੇ ਮੈਡੀਕਲ ਟੈਸਟ ਦੇ ਆਧਾਰ 'ਤੇ ਹੋਵੇਗੀ। 

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://www.itbpolice.nic.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

 


author

cherry

Content Editor

Related News