ਭਾਰਤੀ ਜਲ ਸੈਨਾ 'ਚ 1300 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਚੋਣ ਪ੍ਰਕਿਰਿਆ ਤੇ ਹੋਰ ਵੇਰਵਾ
Tuesday, Jun 06, 2023 - 11:00 AM (IST)
ਨਵੀਂ ਦਿੱਲੀ- ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖ਼ਬਰੀ ਹੈ। ਇੰਡੀਅਨ ਨੇਵੀ ਨੇ ਅਗਨੀਵੀਰਾਂ ਲਈ 1365 ਅਹੁਦਿਆਂ 'ਤੇ ਭਰਤੀ ਕੱਢੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://agniveernavy.cdac.in 'ਤੇ ਜਾ ਕੇ 15 ਜੂਨ ਤੱਕ ਅਪਲਾਈ ਕਰ ਸਕਦੇ ਹਨ। ਨੋਟੀਫ਼ਿਕੇਸ਼ਨ ਮੁਤਾਬਕ ਕੁੱਲ ਭਰਤੀ ਵਿਚ 273 ਅਹੁਦੇ ਔਰਤਾਂ ਲਈ ਰਾਖਵੇਂ ਹਨ।
ਉਮਰ ਹੱਦ
ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਭਰਤੀ ਲਈ ਉਹ ਹੀ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦਾ ਜਨਮ 1 ਨਵੰਬਰ 2002 ਤੋਂ 30 ਅਪ੍ਰੈਲ 2006 ਦਰਮਿਆਨ ਹੋਇਆ ਹੈ। ਉਮਰ ਹੱਦ ਨਾਲ ਜੁੜੀ ਵਧੇਰੇ ਜਾਣਕਾਰੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਚੈੱਕ ਕੀਤੀ ਜਾ ਸਕਦੀ ਹੈ।
ਵਿੱਦਿਅਕ ਯੋਗਤਾ
ਭਰਤੀ ਲਈ ਉਹ ਸਾਰੇ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ 12ਵੀਂ ਸਾਇੰਸ ਸਟਰੀਮ ਤੋਂ ਪਾਸ ਕੀਤੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਈ ਪਹਿਲਾਂ ਕੰਪਿਊਟਰ ਬੇਸਡ ਆਨਲਾਈਨ ਪ੍ਰੀਖਿਆ ਹੋਵੇਗੀ। ਇਸ ਤੋਂ ਬਾਅਦ ਸਰੀਰਕ ਅਤੇ ਮੈਡੀਕਲ ਟੈਸਟ ਹੋਵੇਗਾ। ਲਿਖਤੀ ਪ੍ਰੀਖਿਆ 100 ਨੰਬਰਾਂ ਦੀ ਹੋਵੇਗੀ ਅਤੇ ਹਰ ਪ੍ਰਸ਼ਨ ਇਕ ਨੰਬਰ ਦਾ ਹੋਵੇਗਾ।
ਅਰਜ਼ੀ ਫ਼ੀਸ
ਨੋਟੀਫਿਕੇਸ਼ਨ ਮੁਤਾਬਕ ਜਨਰਲ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਉਮੀਦਵਾਰਾਂ ਨੂੰ 1000 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦਕਿ ਹੋਰ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਸਿਰਫ਼ 200 ਰੁਪਏ ਦੇਣੇ ਹੋਣਗੇ।
ਇੰਝ ਕਰੋ ਅਪਲਾਈ
ਅਧਿਕਾਰਤ ਵੈੱਬਸਾਈਟ joinindiannavy.gov.in 'ਤੇ ਜਾਓ।
ਹੋਮਪੇਜ 'ਤੇ CAREER AND JOB ਦੇ ਲਿੰਕ 'ਤੇ ਕਲਿੱਕ ਕਰੋ।
ਭਾਰਤੀ ਜਲ ਸੈਨਾ ਭਰਤੀ 2023 ਦੇ ਵਿਕਲਪ 'ਤੇ ਜਾਓ।
ਅਗਲੇ ਪੰਨੇ 'ਤੇ ਵੇਰਵਿਆਂ ਨੂੰ ਫੀਡ ਕਰਕੇ ਰਜਿਸਟਰ ਕਰੋ।
ਰਜਿਸਟ੍ਰੇਸ਼ਨ ਤੋਂ ਬਾਅਦ ਅਰਜ਼ੀ ਫਾਰਮ ਭਰੋ।
ਅਪਲਾਈ ਕਰਨ ਤੋਂ ਬਾਅਦ ਐਪਲੀਕੇਸ਼ਨ ਦਾ ਪ੍ਰਿੰਟ ਆਊਟ ਲਓ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।