ਭਾਰਤੀ ਫ਼ੌਜ ’ਚ ਅਫ਼ਸਰ ਦੇ ਅਹੁਦਿਆਂ ’ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Saturday, Nov 20, 2021 - 10:55 AM (IST)

ਨਵੀਂ ਦਿੱਲੀ- ਭਾਰਤੀ ਫ਼ੌਜ ਦੀ ਹਥਿਆਰਬੰਦ ਫ਼ੋਰਸ ਮੈਡੀਕਲ ਸਰਵਿਸ ਨੇ ਸ਼ਾਰਟ ਸਰਵਿਸ ਕਮਿਸ਼ਨ (ਐੱਸ.ਐੱਸ.ਸੀ.) ਅਫ਼ਸਰ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 30 ਨਵੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ
ਕੁੱਲ 200 ਅਹੁਦਿਆਂ ’ਤੇ ਭਰਤੀਆਂ ਕੀਤੀਆਂ ਜਾਣਗੀਆਂ।
ਪੁਰਸ਼- 180 ਅਹੁਦੇ
ਮਹਿਲਾ- 20 ਅਹੁਦੇ
ਯੋਗਤਾ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ MBBS/PG ਡਿਪਲੋਮਾ/ਪੀ.ਜੀ. ਹੋਣਾ ਚਾਹੀਦਾ।
ਉਮਰ
MBBS- 30 ਸਾਲ
ਪੀ.ਜੀ. ਡਿਗਰੀ- 35 ਸਾਲ
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਧਿਕਾਰਤ ਵੈੱਬਸਾਈਟ https://joinindianarmy.nic.in/default.aspx ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।