ਟਰਾਂਸਪੋਰਟ ਮਹਿਕਮੇ 'ਚ ਡਰਾਈਵਰ ਤੇ ਕੰਡਕਟਰ ਦੇ ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਪੂਰਾ ਵੇਰਵਾ
Saturday, Aug 12, 2023 - 10:57 AM (IST)
![ਟਰਾਂਸਪੋਰਟ ਮਹਿਕਮੇ 'ਚ ਡਰਾਈਵਰ ਤੇ ਕੰਡਕਟਰ ਦੇ ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਪੂਰਾ ਵੇਰਵਾ](https://static.jagbani.com/multimedia/2023_8image_11_48_059306259job.jpg)
ਨਵੀਂ ਦਿੱਲੀ- ਟਰਾਂਸਪੋਰਟ ਮਹਿਕਮੇ 'ਚ ਨੌਕਰੀ ਕਰਨ ਦੇ ਇੱਛੁਕ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਦਰਅਸਲ ਗੁਜਰਾਤ ਰਾਜ ਸੜਕ ਟਰਾਂਸਪੋਰਟ ਨਿਗਮ ਨੇ 7000 ਤੋਂ ਵਧੇਰੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਜਿਸ ਲਈ ਉਮੀਦਵਾਰ 6 ਸਤੰਬਰ 2023 ਤੱਕ ਅਪਲਾਈ ਕਰ ਸਕਦੇ ਹਨ। ਨੋਟੀਫ਼ਿਕੇਸ਼ਨ ਮੁਤਾਬਕ ਭਰਤੀ ਮੁਹਿੰਮ ਜ਼ਰੀਏ 4062 ਡਰਾਈਵਰ ਅਹੁਦੇ ਅਤੇ 3342 ਕੰਡਕਟਰ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਭਰਤੀ ਲਈ ਅਧਿਕਾਰਤ ਵੈੱਬਸਾਈਟ https://gsrtc.in ਹੈ।
ਵਿੱਦਿਅਕ ਯੋਗਤਾ
ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 12ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਦੇ ਬਰਾਬਰ ਦੀ ਡਿਗਰੀ ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।
ਉਮਰ ਹੱਦ
ਭਰਤੀ ਲਈ ਅਪਲਾਈ ਕਰਨ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 34 ਸਾਲ ਰੱਖੀ ਗਈ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਵੀ ਛੋਟ ਦਿੱਤੀ ਜਾਵੇਗੀ।
ਅਰਜ਼ੀ ਦੀ ਫੀਸ
ਜਨਰਲ ਅਤੇ ਓ.ਬੀ. ਸੀ ਲਈ ਅਰਜ਼ੀ ਫੀਸ 309 ਰੁਪਏ ਰੱਖੀ ਗਈ ਹੈ। ਜਦਕਿ ਹੋਰਨਾਂ ਲਈ ਫੀਸ 59 ਰੁਪਏ ਰੱਖੀ ਗਈ ਹੈ।
ਇਸ ਤਰ੍ਹਾਂ ਕਰੋ ਅਪਲਾਈ
1. ਅਧਿਕਾਰਤ ਵੈੱਬਸਾਈਟ 'ਤੇ ਜਾਓ।
2. ਭਰਤੀ ਟੈਬ 'ਤੇ ਕਲਿੱਕ ਕਰੋ ਅਤੇ ਕੰਡਕਟਰ ਵਿਕਲਪ ਦੀ ਚੋਣ ਕਰੋ।
3. ਹੁਣੇ ਅਪਲਾਈ ਕਰੋ" 'ਤੇ ਕਲਿੱਕ ਕਰੋ।
4. ਇਕ ਨਵਾਂ ਖਾਤਾ ਬਣਾਓ ਜਾਂ ਆਪਣੇ ਮੌਜੂਦਾ ਖਾਤੇ 'ਚ ਲੌਗ ਇਨ ਕਰੋ।
5. ਅਰਜ਼ੀ ਫਾਰਮ ਭਰੋ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
6. ਐਪਲੀਕੇਸ਼ਨ ਲਈ ਭੁਗਤਾਨ ਨੂੰ ਪੂਰਾ ਕਰੋ।
7. ਫਾਰਮ ਜਮ੍ਹਾਂ ਕਰੋ ਅਤੇ ਭਵਿੱਖ ਦੇ ਹਵਾਲੇ ਲਈ ਪ੍ਰਿੰਟਆਊਟ ਲਓ।
8. ਐਪਲੀਕੇਸ਼ਨ ਫੀਸ ਦਾ ਭੁਗਤਾਨ ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਜ਼ਰੀਏ ਆਨਲਾਈਨ ਕੀਤਾ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
Gujarat State Road Transport Jobs 2023