ਏਅਰ ਇੰਡੀਆ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

12/03/2023 9:48:51 AM

ਨਵੀਂ ਦਿੱਲੀ- ਏਅਰ ਇੰਡੀਆ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਏ.ਏ.ਆਈ. ਕਾਰਗੋ ਲਾਜਿਸਟਿਕਸ ਐਂਡ ਅਲਾਇਡ ਸਰਵਿਸੇਜ਼ ਕੰਪਨੀ ਲਿਮਟਿਡ (ਏ.ਏ.ਆਈ.ਸੀ.ਐੱਲ.ਏ.ਐੱਸ.) ਨੇ ਪੂਰੇ ਭਾਰਤ 'ਚ ਸਕਿਓਰਿਟੀ ਸਕ੍ਰੀਨਰ (ਫਰੈਸ਼ਰ) ਦੇ ਅਹੁਦਿਆਂ 'ਤੇ ਭਰਤੀ ਕੱਢੀ ਹੈ। 

ਆਖ਼ਰੀ ਤਾਰੀਖ਼

ਉਮੀਦਵਾਰ 8 ਦਸੰਬਰ 2023 ਤੱਕ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਇਸ ਭਰਤੀ ਪ੍ਰਕਿਰਿਆ ਦੇ ਅਧੀਨ ਕੁੱਲ 906 ਅਹੁਦੇ ਭਰੇ ਜਾਣਗੇ। 

ਉਮਰ

ਉਮੀਦਵਾਰ ਦੀ ਉਮਰ 27 ਸਾਲ ਹੋਣੀ ਚਾਹੀਦੀ ਹੈ।

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ/ਸੰਸਥਾ ਤੋਂ ਗਰੈਜੂਏਸ਼ਨ 'ਚ ਆਮ ਉਮੀਦਵਾਰਾਂ ਲਈ 60 ਫ਼ੀਸਦੀ ਅੰਕ ਅਤੇ ਐੱਸ.ਸੀ./ਐੱਸ.ਟੀ. ਲਈ 55 ਫ਼ੀਸਦੀ ਅੰਕ ਹੋਣੇ ਚਾਹੀਦੇ ਹਨ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News