DRDO ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ
Friday, Apr 01, 2022 - 11:24 AM (IST)

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਜੂਨੀਅਰ ਰਿਸਰਚ ਫੇਲੋ ਅਤੇ ਰਿਸਰਚ ਐਸੋਸੀਏਟ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 8 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਜਿਨ੍ਹਾਂ 'ਚ ਜੂਨੀਅਰ ਰਿਸਰਚ ਫੇਲੋ ਦੇ 7 ਅਤੇ ਰਿਸਰਚ ਐਸੋਸੀਏਟ ਦਾ 1 ਅਹੁਦਾ ਸ਼ਾਮਲ ਹੈ।
ਯੋਗਤਾ
ਰਿਸਰਚ ਐਸੋਸੀਏਟ ਅਹੁਦਿਆਂ ਲਈ ਪੀ.ਐੱਚ.ਡੀ. ਜਾਂ ਕੈਮਿਸਟ੍ਰੀ 'ਚ ਪੀ.ਜੀ. ਡਿਗਰੀ ਧਾਰਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉੱਥੇ ਹੀ ਜੇ.ਆਰ.ਐੱਫ. ਲਈ ਫਰਸਟ ਡਿਵੀਜ਼ਨ ਤੋਂ ਨੈੱਟ ਪਾਸ ਜਾਂ ਪੋਸਟ ਗਰੈਜੂਏਟ ਡਿਗਰੀ ਧਾਰਕ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ। ਸਿੱਖਿਆ ਯੋਗਤਾ ਸੰਬੰਧਤ ਡਿਟੇਲ ਭਰਤੀ ਦੀ ਨੋਟੀਫਿਕੇਸ਼ਨ 'ਚ ਚੈੱਕ ਕਰੋ।
ਉਮਰ
ਜੇ.ਆਰ.ਐੱਫ. ਅਹੁਦਿਆਂ ਲਈ 28 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉੱਥੇ ਹੀ ਐਸੋਸੀਏਟ ਅਹੁਦਿਆਂ ਲਈ ਵਧ ਤੋਂ ਵਧ ਉਮਰ 35 ਸਾਲ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 15 ਅਪ੍ਰੈਲ 2022 ਤੱਕ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।