ਕਾਂਸਟੇਬਲ ਦੀਆਂ 15,000 ਤੋਂ ਵਧੇਰੇ ਅਸਾਮੀਆਂ 'ਤੇ ਨਿਕਲੀਆਂ ਭਰਤੀਆਂ, 12ਵੀਂ ਪਾਸ ਕਰਨ ਅਪਲਾਈ

04/30/2022 12:21:43 PM

ਨਵੀਂ ਦਿੱਲੀ- ਤੇਲੰਗਾਨਾ ਪੁਲਸ ਵਿਭਾਗ ਵਿੱਚ ਕਾਂਸਟੇਬਲ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਕੁੱਲ 15,644 ਅਸਾਮੀਆਂ 'ਤੇ ਭਰਤੀ ਕੀਤੀ ਜਾਣੀ ਹੈ, ਜਿਸ ਲਈ ਅਧਿਕਾਰਤ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਨੋਟੀਫਿਕੇਸ਼ਨ ਵਿੱਚ ਸਾਰੀ ਲੋੜੀਂਦੀ ਜਾਣਕਾਰੀ ਦੀ ਜਾਂਚ ਕਰਨ ਤੋਂ ਬਾਅਦ, ਆਪਣੀ ਅਰਜ਼ੀ ਦਾਖ਼ਲ ਕਰਨ।

ਮਹੱਤਵਪੂਰਨ ਤਾਰੀਖਾਂ
ਅਰਜ਼ੀਆਂ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ 20 ਮਈ 2022 ਹੈ। ਅਰਜ਼ੀ ਦੀ ਪ੍ਰਕਿਰਿਆ 02 ਮਈ ਤੋਂ ਸ਼ੁਰੂ ਹੋਵੇਗੀ।

ਅਸਾਮੀਆਂ ਦਾ ਵੇਰਵਾ

  • ਕਾਂਸਟੇਬਲ (ਸਿਵਲ) - 4965 ਅਸਾਮੀਆਂ
  • ਕਾਂਸਟੇਬਲ (ਏ.ਆਰ.) - 4423 ਅਸਾਮੀਆਂ
  • ਕਾਂਸਟੇਬਲ (SAR CPL) - 100 ਅਸਾਮੀਆਂ
  • ਕਾਂਸਟੇਬਲ (TSSP ਪੁਰਸ਼) - 5010 ਅਸਾਮੀਆਂ
  • ਕਾਂਸਟੇਬਲ ਸਪੈਸ਼ਲ ਪ੍ਰੋਟੈਕਸ਼ਨ ਫੋਰਸ - 390 ਅਸਾਮੀਆਂ
  • ਫਾਇਰਮੈਨ - 610 ਅਸਾਮੀਆਂ
  • ਵਾਰਡਰ (ਪੁਰਸ਼)-136 ਅਸਾਮੀਆਂ
  • ਵਾਰਡਰ (ਮਹਿਲਾ)- 10 ਅਸਾਮੀਆਂ
  • ਕੁੱਲ - 15,644 ਅਸਾਮੀਆਂ

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ 3 ਰਾਊਂਡ ਦੀ ਭਰਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਪ੍ਰੀਲਿਮ ਪ੍ਰੀਖਿਆ, ਸਰੀਰਕ ਮਾਪ ਅਤੇ ਕੁਸ਼ਲਤਾ ਟੈਸਟ ਅਤੇ ਮੁੱਖ ਪ੍ਰੀਖਿਆ ਪਾਸ ਕਰਨੀ ਪਵੇਗੀ।

ਅਰਜ਼ੀ ਫ਼ੀਸ
ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਨਾਲ ਸਬੰਧਤ ਤੇਲੰਗਾਨਾ ਰਾਜ ਦੇ ਸਥਾਨਕ ਨਿਵਾਸੀਆਂ ਲਈ ਅਰਜ਼ੀ ਦੀ ਫ਼ੀਸ 500 ਰੁਪਏ ਹੈ, ਜਦੋਂ ਕਿ ਬਾਕੀ ਸਾਰੇ ਉਮੀਦਵਾਰਾਂ ਲਈ, ਅਰਜ਼ੀ ਫ਼ੀਸ 1000 ਰੁਪਏ ਹੈ।

ਯੋਗਤਾ
ਕਿਸੇ ਵੀ ਮਾਨਤਾ ਪ੍ਰਾਪਤ ਸਕੂਲ/ਕਾਲਜ ਤੋਂ 12ਵੀਂ ਪਾਸ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।

ਉਮਰ ਹੱਦ
ਉਮੀਦਵਾਰਾਂ ਦੀ ਉਮਰ 18 ਤੋਂ 22 ਸਾਲ ਨਿਰਧਾਰਤ ਕੀਤੀ ਗਈ ਹੈ, ਜਿਸ ਵਿੱਚ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ। ਅਪਲਾਈ ਕਰਨ ਲਈ ਲਿੰਕ 02 ਮਈ ਤੋਂ ਅਧਿਕਾਰਤ ਵੈੱਬਸਾਈਟ 'ਤੇ ਲਾਈਵ ਹੋਵੇਗਾ।

ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


cherry

Content Editor

Related News