ਚੰਡੀਗੜ੍ਹ ਪੁਲਸ ’ਚ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

02/13/2021 12:17:19 PM

ਚੰਡੀਗੜ੍ਹ- ਚੰਡੀਗੜ੍ਹ ਪੁਲਸ ਨੇ ਹੋਮ ਗਾਰਡ ਵਲੰਟੀਅਰਜ਼ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://chandigarhpolice.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦੇ
ਕੁੱਲ 25 ਖਾਲੀ ਅਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼
ਉਮੀਦਵਾਰ 14 ਫਰਵਰੀ 2021 ਤੱਕ ਅਪਲਾਈ ਕਰ ਸਕਦੇ ਹਨ।

ਉਮਰ
ਅਪਲਾਈ ਕਰਨ ਲਈ ਘੱਟੋ-ਘੱਟ ਉਮਰ 18 ਸਾਲ ਤੈਅ ਹੈ। ਪੁਰਸ਼ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਹੱਦ 50 ਸਾਲ ਹੈ, ਜਦੋਂ ਕਿ ਜਨਾਨੀਆਂ ਲਈ 45 ਸਾਲ ਹੈ। 

ਚੋਣ ਪ੍ਰਕਿਰਿਆ
ਕਿਸੇ ਸਰਕਾਰੀ ਮਾਨਤਾ ਪ੍ਰਾਪਤ ਹਸਪਤਾਲ ਤੋਂ ਪ੍ਰਾਪਤ ਵੈਧ ਮੈਡੀਕਲ ਫਿਟਨੈੱਸ ਸਰਟੀਫਿਕੇਟ ਨਾਲ ਹੀ ਉਮੀਦਵਾਰ ਅਪਲਾਈ ਕਰਨ ਦੇ ਪਾਤਰ ਹਨ। ਫਿਜ਼ੀਕਲ ਟੈਸਟ ਤੋਂ ਇਲਾਵਾ, ਉਮੀਦਵਾਰਾਂ ਦੀ ਚੋਣ ਟਰੇਡ ਟੈਸਟ ਅਤੇ ਬੋਨਸ ਮਾਰਕਸ ਦੇ ਆਧਾਰ 'ਤੇ ਕੀਤੀ ਜਾਵੇ। ਫਾਈਨਲ ਮੈਰਿਟ ਦੋਵੇਂ ਟੈਸਟਾਂ ਤੋਂ ਬਾਅਦ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰਾਂ ਨੂੰ ਆਫ਼ਲਾਈਨ ਮਾਧਿਅਮ ਨਾਲ ਅਪਲਾਈ ਕਰਨਾ ਹੋਵੇਗਾ। ਉਮੀਦਵਾਰਾਂ ਨੂੰ ਮੰਗੇ ਗਏ ਸਾਰੇ ਦਸਤਾਵੇਜ਼ਾਂ ਦੀ ਫੋਟੋ ਕਾਪੀ ਦੱਸੇ ਗਏ ਪਤੇ 'ਤੇ ਭੇਜਣੀ ਹੋਵੇਗੀ। 

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ  http://chandigarhpolice.gov.in/pdf/Recruitment/2021/HGV2021/Notice_25p  'ਤੇ ਕਲਿੱਕ ਕਰੋ

ਐਪਲੀਕੇਸ਼ਨ ਫਾਰਮ ਡਾਊਨਲੋਡ ਕਰਨ ਲਈ ਇਸ ਲਿੰਕ http://chandigarhpolice.gov.in/pdf/Recruitment/2021/HGV2021/Application_Proforma_2021.pdf 'ਤੇ ਕਲਿੱਕ ਕਰੋ


cherry

Content Editor

Related News