ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Friday, Mar 19, 2021 - 11:35 AM (IST)

ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਚੰਡੀਗੜ੍ਹ– ਚੰਡੀਗੜ੍ਹ ਪ੍ਰਸ਼ਾਸਨ, ਇੰਜੀਨੀਅਰਿੰਗ ਵਿਭਾਗ ਨੇ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ’ਤੇ ਭਰਤੀ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਯੋਗ ਅਤੇ ਚਾਹਵਾਨ ਉਮੀਦਵਾਰ ਚੰਡੀਗੜ੍ਹ ਪ੍ਰਸ਼ਾਸਨ ਭਰਤੀ 2021 ਲਈ ਅਧਿਕਾਰਤ ਵੈਬਸਾਈਟ http://chandigarh.gov.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਅਪਲਾਈ ਕਰਨ ਦੀ ਤਾਰੀਖ਼

ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 30 ਮਾਰਚ 2021
ਸਿਵਲ ਇੰਜੀਨੀਅਰਾਂ ਲਈ ਅਸਥਾਈ ਆਧਾਰ 'ਤੇ ਚੰਡੀਗੜ੍ਹ ਜੇਈ ਭਰਤੀ 2021 ਲਈ ਕੁੱਲ 42 ਅਸਾਮੀਆਂ ਉਪਲਬਧ ਹਨ।

ਸਾਧਾਰਨ- 22
ਸਾਧਾਰਨ  (EWS)  - 10
ਓ.ਬੀ.ਸੀ.-06
ਐਸ.ਸੀ.-04
ਵਿੱਦਿਅਕ ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਵਿਚ 3 ਸਾਲ ਦਾ ਡਿਪਲੋਮਾ ਅਤੇ ਆਈ.ਸੀ.ਟੀ. ਸਕਿੱਲ ਕੋਰਸ ਦਾ ਸਰਟੀਫਿਕੇਟ ਯਾਨੀ ਕੰਪਿਊਟਰ ਕੋਰਸ (ਸੀ.ਸੀ.ਸੀ.) ਕੀਤਾ ਹੋਵੇ।

ਉਮਰ ਹੱਦ

ਜਨਰਲ / ਈ.ਡਬਲਯੂ.ਐੱਸ. - 18 ਤੋਂ 37 ਸਾਲ
ਓ.ਬੀ.ਸੀ. - 18 ਤੋਂ 40 ਸਾਲ
ਐੱਸ.ਸੀ. - 18 ਤੋਂ 47 ਸਾਲ
ਚੋਣ ਪ੍ਰਕਿਰਿਆ
ਚਾਹਵਾਨ ਅਤੇ ਯੋਗ ਉਮੀਦਵਾਰ 30 ਮਾਰਚ 2021 ਤੱਕ ਅਧਿਕਾਰਤ ਵੈਬਸਾਈਟ http://chandigarh.gov.in ’ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।


author

Rakesh

Content Editor

Related News