10ਵੀਂ ਪਾਸ ਲਈ ਨਿਕਲੀਆਂ ਬੰਪਰ ਭਰਤੀਆਂ, ਜਾਣੋ ਉਮਰ ਹੱਦ ਅਤੇ ਤਨਖ਼ਾਹ

Friday, Feb 17, 2023 - 10:43 AM (IST)

10ਵੀਂ ਪਾਸ ਲਈ ਨਿਕਲੀਆਂ ਬੰਪਰ ਭਰਤੀਆਂ, ਜਾਣੋ ਉਮਰ ਹੱਦ ਅਤੇ ਤਨਖ਼ਾਹ

ਨਵੀਂ ਦਿੱਲੀ- ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਕਾਂਸਟੇਬਲ/ਡਰਾਈਵਰ/ਪੰਪਰ ਆਪਰੇਟਰ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਰਾਹੀਂ ਕੁੱਲ 451 ਅਸਾਮੀਆਂ ਭਰੀਆਂ ਜਾਣਗੀਆਂ। ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਕੁੱਲ ਅਹੁਦੇ- 451
ਕਾਂਸਟੇਬਲ- 183 ਅਹੁਦੇ
ਕਾਂਸਟੇਬਲ (ਡਰਾਈਵਰ ਕਮ ਆਪਰੇਟਰ)- 268 ਅਹੁਦੇ

ਆਖ਼ਰੀ ਤਾਰੀਖ਼

ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 22 ਫ਼ਰਵਰੀ 2023

ਸਿੱਖਿਆ ਯੋਗਤਾ

ਕਾਂਸਟੇਬਲ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਕੋਲ ਉੱਚਿਤ ਤਜ਼ਰਬਾ ਹੋਣਾ ਵੀ ਜ਼ਰੂਰੀ ਹੈ। 
 

ਉਮਰ

ਜੋ ਵੀ ਉਮੀਦਵਾਰ ਅਪਲਾਈ ਕਰਨ ਵਾਲੇ ਹਨ, ਉਨ੍ਹਾਂ ਦੀ ਉਮਰ ਹੱਦ 21 ਸਾਲ ਤੋਂ 27 ਸਾਲ ਹੋਣੀ ਚਾਹੀਦੀ ਹੈ। ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ।

ਅਰਜ਼ੀ ਫ਼ੀਸ

ਅਪਲਾਈ ਕਰਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ਵਿਚ 100 ਰੁਪਏ ਦੇਣੇ ਹੋਣਗੇ। ਉੱਥੇ ਹੀ ਐੱਸ. ਸੀ, ਐੱਸ. ਟੀ, ਉਮੀਦਵਾਰਾਂ ਨੂੰ ਕੋਈ ਫ਼ੀਸ ਨਹੀਂ ਦੇਣੀ ਹੋਵੇਗੀ।

ਇੰਝ ਹੋਵੇਗੀ ਚੋਣ

ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ। ਅਪਲਾਈ ਕਰਨ ਵਾਲੇ ਉਮੀਦਵਾਰ ਭਰਤੀ ਪ੍ਰਕਿਰਿਆ ਦੀ ਨੋਟੀਫ਼ਿਕੇਸ਼ਨ ਜ਼ਰੂਰ ਪੜ੍ਹਨ।

ਤਨਖ਼ਾਹ

ਇਨ੍ਹਾਂ ਅਹੁਦਿਆਂ 'ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਤਨਖ਼ਾਹ ਦੇ ਰੂਪ ਵਿਚ 21,700 ਰੁਪਏ ਤੋ 69,100 ਰੁਪਏ ਤੱਕ ਦਿੱਤੇ ਜਾਣਗੇ।

ਹੋਰ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ। 


author

DIsha

Content Editor

Related News