BSF 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਕੁੜੀਆਂ ਵੀ ਕਰਨ ਅਪਲਾਈ

Tuesday, May 17, 2022 - 11:54 AM (IST)

BSF 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਕੁੜੀਆਂ ਵੀ ਕਰਨ ਅਪਲਾਈ

ਨਵੀਂ ਦਿੱਲੀ- ਸੀਮਾ ਸੁਰੱਖਿਆ ਬਲ (BSF) ਨੇ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਜੂਨੀਅਰ ਇੰਜੀਨੀਅਰ ਗਰੁੱਪ ਬੀ ਭਰਤੀ 2022 ਲਈ ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਕੁੜੀਆਂ-ਮੁੰਡੇ 8 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਇਨ੍ਹਾਂ ਅਹੁਦਿਆਂ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ। 

ਅਹੁਦਿਆਂ ਦਾ ਵੇਰਵਾ
ਇਸ ਭਰਤੀ ਮੁਹਿੰਮ ਰਾਹੀਂ ਕੁੱਲ 90 ਖਾਲ੍ਹੀ ਅਹੁਦੇ ਭਰੇ ਜਾਣਗੇ। ਇਨ੍ਹਾਂ ਵਿੱਚ ਇੰਸਪੈਕਟਰ (ਆਰਕੀਟੈਕਟ) ਦਾ 01 ਅਹੁਦਾ, ਸਬ-ਇੰਸਪੈਕਟਰ (ਵਰਕਸ) ਦੇ  57 ਅਹੁਦੇ ਅਤੇ ਜੂਨੀਅਰ ਇੰਜੀਨੀਅਰ ਜਾਂ ਸਬ-ਇੰਸਪੈਕਟਰ (ਇਲੈਕਟ੍ਰੀਕਲ) ਦੇ 32 ਅਹੁਦੇ ਸ਼ਾਮਲ ਹਨ।

ਵਿਦਿਅਕ ਯੋਗਤਾ

  • ਇੰਸਪੈਕਟਰ (ਆਰਕੀਟੈਕਟ): ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਆਰਕੀਟੈਕਚਰ ਵਿੱਚ ਬੈਚਲਰ ਡਿਗਰੀ।
  • ਸਬ-ਇੰਸਪੈਕਟਰ (ਵਰਕਸ): ਮਾਨਤਾ ਪ੍ਰਾਪਤ ਸੰਸਥਾ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਤਿੰਨ ਸਾਲਾਂ ਦਾ ਡਿਪਲੋਮਾ।
  • ਜੂਨੀਅਰ ਇੰਜੀਨੀਅਰ ਜਾਂ ਸਬ-ਇੰਸਪੈਕਟਰ (ਇਲੈਕਟ੍ਰੀਕਲ): ਇਸ ਅਹੁਦੇ ਲਈ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਤਿੰਨ ਸਾਲਾਂ ਦਾ ਡਿਪਲੋਮਾ।

ਉਮਰ ਹੱਦ
ਯੋਗ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਹੱਦ 30 ਸਾਲ ਤੱਕ ਹੋਣੀ ਚਾਹੀਦੀ ਹੈ। ਹਾਲਾਂਕਿ, ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ। ਵਿਦਿਅਕ ਯੋਗਤਾ ਅਤੇ ਉਮਰ ਹੱਦ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਲਈ, ਹੇਠਾਂ ਦਿੱਤੇ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

ਚੋਣ ਪ੍ਰਕਿਰਿਆ
ਸਾਰੇ ਅਹੁਦਿਆਂ ਲਈ ਉਮੀਦਵਾਰਾਂ ਨੂੰ ਤਿੰਨ ਪੜਾਵਾਂ ਵਿੱਚੋਂ ਲੰਘਣਾ ਹੋਵੇਗਾ। ਇਨ੍ਹਾਂ ਵਿੱਚ ਲਿਖਤੀ ਟੈਸਟ, ਇੰਟਰਵਿਊ ਅਤੇ ਸਰੀਰਕ ਮਿਆਰੀ ਟੈਸਟ ਸ਼ਾਮਲ ਹੈ।

ਅਰਜ਼ੀ ਫੀਸ
ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ 200, ਜਦੋਂ ਕਿ ਔਰਤਾਂ ਅਤੇ ਹੋਰ ਸਾਰੇ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਤੋਂ ਛੋਟ ਦਿੱਤੀ ਗਈ ਹੈ। ਅਰਜ਼ੀ ਫੀਸ ਦਾ ਭੁਗਤਾਨ ਕਿਸੇ ਵੀ ਬੈਂਕ ਦੀ ਨੈੱਟ ਬੈਂਕਿੰਗ, ਕਿਸੇ ਵੀ ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ, ਨਜ਼ਦੀਕੀ ਅਧਿਕਾਰਤ ਕਾਮਨ ਸਰਵਿਸ ਸੈਂਟਰ ਰਾਹੀਂ ਕੀਤਾ ਜਾਣਾ ਚਾਹੀਦਾ ਹੈ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

cherry

Content Editor

Related News