BSF ''ਚ ਇੰਸਪੈਕਟਰ ਸਮੇਤ ਵੱਖ-ਵੱਖ ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

Tuesday, May 03, 2022 - 11:36 AM (IST)

BSF ''ਚ ਇੰਸਪੈਕਟਰ ਸਮੇਤ ਵੱਖ-ਵੱਖ ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਬੀ.ਐੱਸ.ਐੱਫ. 'ਚ ਇੰਸਪੈਕਟਰ, ਸਬ ਇੰਸਪੈਕਟਰ ਅਤੇ ਜੂਨੀਅਰ ਇੰਜੀਨੀਅਰ/ਸਬ ਇੰਸਪੈਕਟਰ (ਇਲੈਕਟ੍ਰਿਕਲ) ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਸ ਭਰਤੀ ਲਈ ਆਫ਼ਲਾਈਨ ਮੋਡ ਦੇ ਮਾਧਿਅਮ ਨਾਲ ਐਪਲੀਕੇਸ਼ਨ ਜਮ੍ਹਾ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਨੂੰ ਬੀ.ਐੱਸ.ਐੱਫ. ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰਨਾ ਹੋਵੇਗਾ।

ਸਿੱਖਿਆ ਯੋਗਤਾ
ਇੰਸਪੈਕਟਰ (ਆਰਕਿਟੈਕਟ)- ਆਰਕਿਟੈਕਚਰ 'ਚ ਬੀਟੈੱਕ ਕੀਤੀ ਹੋਣੀ ਚਾਹੀਦੀ ਹੈ
ਸਬ ਇੰਸਪੈਕਟਰ ਵਰਕਰ- ਸਿਵਲ ਇੰਜੀਨੀਅਰਿੰਗ 'ਚ ਡਿਪਲੋਮਾ ਕੀਤਾ ਹੋਣਾ ਚਾਹੀਦਾ
ਜੂਨੀਅਰ ਇੰਜੀਨੀਅਰ/ਸਬ ਇੰਸਪੈਕਟਰ (ਇਲੈਕਟ੍ਰਿਕਲ)- ਇਲੈਕਟ੍ਰਿਕਲ ਇੰਜੀਨੀਅਰਿੰਗ 'ਚ ਡਿਪਲੋਮਾ ਹੋਣਾ ਚਾਹੀਦਾ।

ਆਖ਼ਰੀ ਤਾਰੀਖ਼
ਉਮੀਦਵਾਰ 31 ਮਈ 2022 ਤੱਕ ਅਪਲਾਈ ਕਰ ਸਕਦੇ ਹਨ।

ਉਮਰ
ਬੀ.ਐੱਸ.ਐੱਫ. ਦੀ ਇਸ ਭਰਤੀ ਲਈ ਉਮੀਦਵਾਰ ਦੀ ਉਮਰ ਵਧ ਤੋਂ ਵਧ 30 ਸਾਲ ਹੋਣੀ ਚਾਹੀਦੀ ਹੈ।


author

cherry

Content Editor

Related News