ਬੈਂਕ ਆਫ ਮਹਾਰਾਸ਼ਟਰ ਨੇ 400 ਅਸਾਮੀਆਂ ਲਈ ਕੱਢੀ ਭਰਤੀ, ਜਲਦ ਕਰੋ ਅਪਲਾਈ

07/13/2023 12:20:49 PM

ਨਵੀਂ ਦਿੱਲੀ- ਬੈਂਕ ਆਫ ਮਹਾਰਾਸ਼ਟਰ ਨੇ ਸਕੇਲ 2 ਅਤੇ ਸਕੇਲ 3 ਅਫਸਰਾਂ ਦੀ ਭਰਤੀ ਦੇ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਅਨੁਸਾਰ, ਅਧਿਕਾਰੀਆਂ ਦੀ ਭਰਤੀ ਬੈਂਕ ਆਫ ਮਹਾਰਾਸ਼ਟਰ ਦੇ ਮੁੱਖ ਦਫਤਰ ਅਤੇ ਵੱਖ-ਵੱਖ ਸ਼ਾਖਾਵਾਂ 'ਤੇ ਕੀਤੀ ਜਾਵੇਗੀ। ਬੈਂਕ ਕੋਲ ਸਕੇਲ 2 ਅਫਸਰਾਂ ਲਈ 300 ਅਤੇ ਸਕੇਲ 3 ਅਫਸਰਾਂ ਲਈ 100 ਅਸਾਮੀਆਂ ਹਨ। ਚਾਹਵਾਨ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਧਿਕਾਰਤ ਵੈੱਬਸਾਈਟ bankofmaharashtra.in 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਮਹੱਤਵਪੂਰਨ ਤਾਰੀਖਾਂ

ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ: 13 ਜੁਲਾਈ 2023
ਅਰਜ਼ੀ ਦੇਣ ਦੀ ਆਖਰੀ ਤਾਰੀਖ: 25 ਜੁਲਾਈ 2023

ਅਹੁਦਿਆਂ ਦਾ ਵੇਰਵਾ

ਇਸ ਭਰਤੀ ਮੁਹਿੰਮ ਰਾਹੀਂ 400 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 100 ਅਸਾਮੀਆਂ ਅਫਸਰ ਸਕੇਲ III ਲਈ ਹਨ ਅਤੇ 300 ਅਸਾਮੀਆਂ ਅਫਸਰ ਸਕੇਲ II ਲਈ ਹਨ।

ਵਿੱਦਿਅਕ ਯੋਗਤਾ

ਸਕੇਲ 2 ਅਤੇ ਸਕੇਲ 2 ਅਧਿਕਾਰੀ

ਉਮੀਦਵਾਰਾਂ ਨੇ ਘੱਟੋ-ਘੱਟ 60% ਅੰਕਾਂ ਨਾਲ ਗ੍ਰੈਜੂਏਸ਼ਨ (SC, ST, OBC ਅਤੇ ਦਿਵਯਾਂਗ ਲਈ 55%) ਕੀਤੀ ਹੋਣੀ ਚਾਹੀਦੀ ਹੈ। CA/CMA/CFA ਵਰਗੀ ਪੇਸ਼ੇਵਰ ਯੋਗਤਾ ਵੀ ਫਾਇਦੇਮੰਦ ਹੈ। ਸਕੇਲ 2 ਅਫਸਰ ਪੋਸਟ ਲਈ ਤਿੰਨ ਸਾਲ ਅਤੇ ਸਕੇਲ 3 ਅਫਸਰ ਪੋਸਟ ਲਈ 5 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ।

ਉਮਰ ਹੱਦ

ਸਕੇਲ 2: 25 ਤੋਂ 38 ਸਾਲ

ਸਕੇਲ 3: 25 ਤੋਂ 28 ਸਾਲ

ਅਰਜ਼ੀ ਫੀਸ

ਅਣਰਿਜ਼ਰਵਡ / EWS / OBC: 1180 ਰੁਪਏ

SC/ST/ਦਿਵਯਾਂਗ: 118 ਰੁਪਏ

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਆਨਲਾਈਨ ਟੈਸਟ ਅਤੇ ਨਿੱਜੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਚੁਣੇ ਜਾਣ 'ਤੇ ਉਮੀਦਵਾਰਾਂ ਨੂੰ 02 ਸਾਲਾਂ ਲਈ ਇੱਕ ਬਾਂਡ 'ਤੇ ਦਸਤਖਤ ਕਰਨੇ ਹੋਣਗੇ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


cherry

Content Editor

Related News