ਬੈਂਕ ਆਫ ਬੜੌਦਾ ’ਚ 500 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Saturday, Apr 10, 2021 - 12:01 PM (IST)

ਬੈਂਕ ਆਫ ਬੜੌਦਾ ’ਚ 500 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਮੁੰਬਈ : ਬੈਂਕ ਵਿਚ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ ਬੈਂਕ ਆਫ ਬੜੌਦਾ ਵਿਚ ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ, ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ, ਟੇਰੀਟਰੀ ਹੈਡ, ਗਰੁੱਪ ਹੈਡ, ਪ੍ਰੋਡਕਟ (ਇੰਵੈਸਟਮੈਂਟ ਐਂਡ ਰਿਸਰਚ), ਹੈਡ (ਆਪਰੇਸ਼ਨਜ਼ ਐਂਡ ਤਕਨਾਲੋਜੀ), ਡਿਜੀਟਲ ਸੇਲਸ ਮੈਨੇਜਰ ਅਤੇ ਆਈ.ਟੀ. ਫੰਕਸ਼ਨਲ ਐਨਾਲਿਸਟ-ਮੈਨੇਜਰ ਦੇ 511 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 29 ਅਪ੍ਰੈਲ 2021 ਹੈ। 

ਮਹੱਤਵਪੂਰਨ ਤਾਰੀਖ਼ਾਂ

  • ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 9 ਅਪ੍ਰੈਲ 2021
  • ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 29 ਅਪ੍ਰੈਲ 2021

ਅਰਜ਼ੀ ਫੀਸ

  • ਸਾਧਾਰਨ ਅਤੇ ਓ.ਬੀ.ਸੀ.- 600 ਰੁਪਏ
  • ਐਸ.ਸੀ./ਐਸ.ਟੀ. ਅਤੇ ਔਰਤ ਉਮੀਦਵਾਰ- 100 ਰੁਪਏ

ਅਹੁਦਿਆਂ ਦਾ ਵੇਰਵਾ

  • ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ - 407 ਅਹੁਦੇ
  • ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ - 50 ਅਹੁਦੇ
  • ਟੇਰੀਟਰੀ ਹੈਡ - 44 ਅਹੁਦੇ
  • ਗਰੁੱਪ ਹੈਡ - 6 ਅਹੁਦੇ
  • ਪ੍ਰੋਡਕਟ ਹੈਡ (ਇੰਵੈਸਟਮੈਂਟ ਅਤੇ ਰਿਸਰਚ) - 1 ਅਹੁਦਾ
  • ਹੈਡ (ਆਪਰੇਸ਼ਨਜ਼ ਐਂਡ ਤਕਨਾਲੋਜੀ) - 1 ਅਹੁਦਾ
  • ਡਿਜੀਟਲ ਸੇਲਸ ਮੈਨੇਜਰ - 1 ਅਹੁਦਾ
  • ਆਈ.ਟੀ. ਫੰਕਸ਼ਨਲ ਐਨਾਲਿਸਟ-ਮੈਨੇਜਰ- 1 ਅਹੁਦਾ
  • ਕੁੱਲ ਅਹੁਦੇ - 511

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਬੈਂਕ ਦੀ ਅਧਿਕਾਰਤ ਵੈਬਸਾਈਟ https://www.bankofbaroda.in/ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ

ਬੈਂਕ ਆਫ ਬੜੌਦਾ ਆਨਲਾਈਨ ਐਪਲੀਕੇਸ਼ਨ ਲਿੰਕ


author

cherry

Content Editor

Related News