ਸਬ-ਇੰਸਪੈਕਟਰ ਦੇ 400 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Tuesday, Dec 20, 2022 - 11:42 AM (IST)

ਸਬ-ਇੰਸਪੈਕਟਰ ਦੇ 400 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਪੁਲਸ ਮਹਿਕਮੇ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ ਆਂਧਰਾ ਪ੍ਰਦੇਸ਼ ਸਟੇਟ ਲੈਵਲ ਪੁਲਸ ਰਿਕਰਿਊਟਮੈਂਟ ਬੋਰਡ ਨੇ ਸਬ-ਇੰਸਪੈਕਟਰ ਦੇ 400 ਤੋਂ ਵਧੇਰੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ 18 ਜਨਵਰੀ 2022 ਤੱਕ ਸਬ-ਇੰਸਪੈਕਟਰ ਦੇ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਇਸ ਭਰਤੀ ਤਹਿਤ ਕੁੱਲ 411 ਅਹੁਦੇ ਭਰੇ ਜਾਣਗੇ।

ਚੋਣ ਪ੍ਰਕਿਰਿਆ

ਨੌਕਰੀ ਲਈ ਚੋਣ ਸ਼ੁਰੂਆਤੀ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ ਜਿਸ ਤੋਂ ਬਾਅਦ ਸਰੀਰਕ ਮਾਪ ਟੈਸਟ (PMT), ਸਰੀਰਕ ਕੁਸ਼ਲਤਾ ਟੈਸਟ (PET) ਅਤੇ ਅੰਤਿਮ ਲਿਖਤੀ ਪ੍ਰੀਖਿਆ ਹੋਵੇਗੀ। AP ਪੁਲਸ SI ਦੀ ਪ੍ਰੀਖਿਆ 19 ਫਰਵਰੀ 2023 (ਐਤਵਾਰ) ਨੂੰ ਹੋਵੇਗੀ।

ਯੋਗਤਾ

ਅਪਲਾਈ ਕਰਨ ਦੇ ਇੱਛੁਕ ਉਮੀਦਵਾਰ ਗ੍ਰੈਜੂਏਟ ਹੋਣੇ ਚਾਹੀਦੇ ਹਨ ਅਤੇ ਸਮਰੱਥ ਅਥਾਰਟੀ ਵੱਲੋਂ ਆਯੋਜਿਤ ਇੰਟਰਮੀਡੀਏਟ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।

ਇੰਝ ਕਰੋ ਅਪਲਾਈ

  • AP ਪੁਲਸ ਦੀ ਵੈੱਬਸਾਈਟ ਯਾਨੀ https://slprb.ap.gov.in 'ਤੇ ਜਾਓ।
  • ਇਸ ਤੋਂ ਬਾਅਦ ਹੋਮਪੇਜ 'ਤੇ ਤੁਹਾਨੂੰ  'SCT PC (CIVIL) (MEN & WOMEN), SCT PC (APSP) (MEN)' and 'SCT SI (CIVIL) (MEN & WOMEN), SCT RSI (APSP) (MEN)' ਦਾ ਲਿੰਕ ਮਿਲੇਗਾ। ਉਸ 'ਤੇ ਕਲਿੱਕ ਕਰੋ।
  • ਫਿਰ 'MY APPLICATION' 'ਤੇ ਜਾਣਾ ਪਵੇਗਾ। ਇੱਥੇ ਮੰਗੇ ਗਏ ਲੋੜੀਂਦੇ ਵੇਰਵੇ ਦਰਜ ਕਰਕੇ ਪੂਰਾ ਫਾਰਮ ਭਰੋ।
  • ਇਸ ਨੂੰ ਭਰਨ ਤੋਂ ਬਾਅਦ ਫਾਰਮ ਜਮ੍ਹਾਂ ਕਰੋ।

ਉਮੀਦਵਾਰ ਅਹੁਦਿਆਂ ਨਾਲ ਸਬੰਧਤ ਹੋਰ ਮਹੱਤਵਪੂਰਨ ਹਦਾਇਤਾਂ ਜਿਵੇਂ ਕਿ ਯੋਗਤਾ, ਪ੍ਰੀਖਿਆ ਪੈਟਰਨ, ਸਿਲੇਬਸ, ਚੋਣ ਪ੍ਰਕਿਰਿਆ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹਨ।


author

cherry

Content Editor

Related News