ਆਂਗਣਵਾੜੀ ਦੇ 10 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ

Monday, Nov 13, 2023 - 10:43 AM (IST)

ਨਵੀਂ ਦਿੱਲੀ- ਗੁਜਰਾਤ 'ਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਆਂਗਣਵਾੜੀ ਵਿਭਾਗ ਵਿਚ ਅਹੁਦਿਆਂ ਲਈ 10,400 ਆਸਾਮੀਆਂ ਦਾ ਐਲਾਨ ਕੀਤਾ ਹੈ। ਇੱਛੁਕ ਅਤੇ ਯੋਗ ਉਮੀਦਵਾਰ ਆਂਗਣਵਾੜੀ ਦੀ ਅਧਿਕਾਰਤ ਵੈੱਬਸਾਈਟ http://e-hrms.gujarat.gov.in 'ਤੇ ਜਾ ਕੇ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਪ੍ਰਕਿਰਿਆ 8 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 30 ਨਵੰਬਰ ਹੈ।

ਸਿੱਖਿਅਕ ਯੋਗਤਾ

ਭਰਤੀ ਲਈ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਉਮਰ ਹੱਦ

ਉਮੀਦਵਾਰਾਂ ਦੀ ਉਮਰ 18 ਤੋਂ 33 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਉਮਰ ਵਿਚ ਛੋਟ ਰਾਖਵੀਆਂ ਸ਼੍ਰੇਣੀਆਂ ਲਈ ਲਾਗੂ ਹੈ।

ਭਰਤੀ ਦਾ ਵੇਰਵਾ

ਆਂਗਣਵਾੜੀ ਵਰਕਰਾਂ ਅਤੇ ਸਹਾਇਕਾਂ ਦੇ ਅਹੁਦਿਆਂ 'ਤੇ ਖਾਲੀ ਆਸਾਮੀਆਂ ਦਾ ਐਲਾਨ ਕੀਤਾ ਗਿਆ ਹੈ। 3,421 ਅਹੁਦੇ ਆਂਗਣਵਾੜੀ ਵਰਕਰਾਂ ਲਈ 6,979 ਅਹੁਦੇ ਆਂਗਣਵਾੜੀ ਸਹਾਇਕਾ ਲਈ ਰਾਂਖਵੀਆਂ ਹਨ। 

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਦਸਤਾਵੇਜ਼ਾਂ ਦੀ ਤਸਦੀਕ ਅਤੇ ਇੰਟਰਵਿਊ ਤੋਂ ਬਾਅਦ ਕੀਤੀ ਜਾਵੇਗੀ।
-ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।

ਇੰਝ ਕਰੋ ਅਪਲਾਈ

- ਹੋਮਪੇਜ 'ਤੇ ਭਰਤੀ ਟੈਬ 'ਤੇ ਕਲਿੱਕ ਕਰੋ।
-ਆਪਣੇ ਖੇਤਰ ਲਈ ਆਨਲਾਈਨ ਐਪਲੀਕੇਸ਼ਨ ਲਿੰਕ ਦੀ ਚੋਣ ਕਰੋ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰੋ।
-ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਨਾਲ ਲੌਗ ਇਨ ਕਰੋ।
- ਦਰਖਾਸਤ ਫਾਰਮ ਨੂੰ ਸਹੀ ਢੰਗ ਨਾਲ ਭਰੋ, ਯਕੀਨੀ ਬਣਾਓ ਕਿ ਸਾਰੇ ਵੇਰਵੇ ਸਹੀ ਢੰਗ ਨਾਲ ਦਰਜ ਕੀਤੇ ਗਏ ਹਨ।
- ਨਿਰਧਾਰਤ ਫਾਰਮੈਟ ਵਿਚ ਫੋਟੋ, ਯੋਗਤਾ ਸਰਟੀਫਿਕੇਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
- ਆਪਣੀ ਜਾਤੀ ਸ਼੍ਰੇਣੀ ਦੇ ਆਧਾਰ 'ਤੇ ਲਾਗੂ ਫੀਸ ਦਾ ਭੁਗਤਾਨ ਕਰੋ।
- ਗੁਜਰਾਤ ਆਂਗਣਵਾੜੀ ਅਰਜ਼ੀ ਫਾਰਮ ਜਮ੍ਹਾਂ ਕਰੋ।
- ਭਵਿੱਖ ਦੇ ਸੰਦਰਭ ਲਈ ਅਰਜ਼ੀ ਫਾਰਮ ਨੂੰ ਡਾਊਨਲੋਡ ਕਰੋ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।

Anganwadi Bharti 2023


Tanu

Content Editor

Related News