ਹਾਈ ਕੋਰਟ 'ਚ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਜਲਦ ਕਰਨ ਅਪਲਾਈ

Saturday, Oct 23, 2021 - 11:53 AM (IST)

ਹਾਈ ਕੋਰਟ 'ਚ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਜਲਦ ਕਰਨ ਅਪਲਾਈ

ਇਲਾਹਾਬਾਦ: ਇਲਾਹਾਬਾਦ ਹਾਈ ਕੋਰਟ ਨੇ ਰੀਵਿਊ ਅਫ਼ਸਰ  (RO-Hindi/Urdu) ਦੇ 29 ਅਹੁਦਿਆਂ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਮਹੱਤਨਪੂਰਨ ਤਾਰੀਖ਼ਾਂ

  • ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼ - 22 ਅਕਤੂਬਰ 2021
  • ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ - 11 ਨਵੰਬਰ 2021

ਅਹੁਦਿਆਂ ਦਾ ਵੇਰਵਾ

  • ਰੀਵਿਊ ਅਫ਼ਸਰ - ਆਰ.ਓ. (ਹਿੰਦੀ) - 27 ਅਹੁਦੇ
  • ਰੀਵਿਊ ਅਫ਼ਸਰ - ਆਰ.ਓ. (ਉਰਦੂ) - 02 ਅਹੁਦੇ

ਯੋਗਤਾ

  • ਰੀਵਿਊ ਅਫ਼ਸਰ- ਆਰ.ਓ. (ਹਿੰਦੀ)- ਅੰਗਰੇਜ਼ੀ ਅਤੇ ਹਿੰਦੀ ਨਾਲ ਗ੍ਰੈਜੂਏਸ਼ਨ, ਜ਼ਰੂਰੀ ਕੰਪਿਟਰ ਯੋਗਤਾ, ਡਾਟਾ ਐਂਟਰੀ, ਵਰਡ ਪ੍ਰੋਸੈਸਿੰਗ ਅਤੇ ਕੰਪਿਟਰ ਸੰਚਾਲਨ ਦਾ ਜ਼ਰੂਰੀ ਗਿਆਨ। ਕੰਪਿਊਟਰ 'ਤੇ ਅੰਗਰੇਜ਼ੀ ਟਾਈਪਿੰਗ ਦੀ ਘੱਟੋ-ਘੱਟ ਗਤੀ 25 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।
  • ਰੀਵਿਊ ਅਫ਼ਸਰ - ਆਰ.ਓ. (ਉਰਦੂ)- ਅਰਬੀ ਸਾਹਿਤ, ਫ਼ਾਰਸੀ ਸਾਹਿਤ ਜਾਂ ਉਰਦੂ ਸਾਹਿਤ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹੋਵੇ। ਜ਼ਰੂਰੀ ਕੰਪਿਟਰ ਯੋਗਤਾ ਅਤੇ ਕੰਪਿਊਟਰ 'ਤੇ ਅੰਗਰੇਜ਼ੀ ਟਾਈਪਿੰਗ ਦੀ ਘੱਟੋ-ਘੱਟ ਗਤੀ 25 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।

ਉਮਰ ਹੱਦ
ਰੀਵਿਊ ਅਫ਼ਸਰ - ਆਰ.ਓ. (ਹਿੰਦੀ) ਅਤੇ ਰੀਵਿਊ ਅਫ਼ਸਰ - ਆਰ.ਓ. (ਉਰਦੂ) ਦੇ ਅਹੁਦਿਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਉਮਰ 21 ਤੋਂ 35 ਸਾਲ ਹੋਣੀ ਚਾਹੀਦੀ ਹੈ।

ਅਰਜ਼ੀ ਦੀ ਫ਼ੀਸ
ਜਨਰਲ/ਓ.ਬੀ.ਸੀ. ਲਈ 800 ਰੁਪਏ ਅਤੇ ਉੱਤਰ ਪ੍ਰਦੇਸ਼ ਦੇ SC/ST ਸ਼੍ਰੇਣੀ ਦੇ ਉਮੀਦਵਾਰਾਂ ਲਈ 600 ਰੁਪਏ ਫ਼ੀਸ ਹੈ।

ਚੋਣ ਪ੍ਰਕਿਰਿਆ
ਚੋਣ ਕੰਪਿਊਟਰ ਅਧਾਰਤ ਟੈਸਟ ਪ੍ਰੀਖਿਆ, ਕੰਪਿਊਟਰ ਨਾਲੇਜ ਟੈਸਟ ਅਤੇ ਮੇਨਸ ਟ੍ਰਾਂਸਲੇਸ਼ਨ ਟੈਸਟ 'ਤੇ ਅਧਾਰਤ ਹੋਵੇਗੀ। ਉਮੀਦਵਾਰਾਂ ਦੀ ਨਿਯੁਕਤੀ ਉੱਤਰ ਪ੍ਰਦੇਸ਼ ਵਿਚ ਕੀਤੀ ਜਾਵੇਗੀ।

ਅਪਲਾਈ ਕਰਨ ਲਈ ਇੱਥੇ ਕਲਿੱਕ ਕਰੋ

ਨੋਟੀਫਿਕੇਸ਼ਨ ਪੜ੍ਹਨ ਲਈ ਇੱਥੇ ਕਲਿੱਕ ਕਰੋ


author

cherry

Content Editor

Related News