ਭਾਰਤੀ ਫ਼ੌਜ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

05/09/2022 11:40:44 AM

ਨਵੀਂ ਦਿੱਲੀ- ਭਾਰਤੀ ਫ਼ੌਜ 'ਚ 10ਵੀਂ ਪਾਸ ਉਮੀਦਵਾਰਾਂ ਲਈ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਭਾਰਤੀ ਫ਼ੌਜ ਨੇ ਗਰੁੱਪ ਸੀ ਭਰਤੀ 2022 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 

ਅਹੁਦਿਆਂ ਦਾ ਵੇਰਵਾ
ਇਸ ਭਰਤੀ ਮੁਹਿੰਮ ਦੇ ਮਾਧਿਅਮ ਨਾਲ ਇੰਡੀਅਨ ਆਰਮੀ 'ਚ ਗਰੁੱਪ ਸੀ ਅਹੁਦਿਆਂ 'ਤੇ ਕੁੱਲ 55 ਅਹੁਦੇ ਭਰੇ ਜਾਣਗੇ। ਇਨ੍ਹਾਂ 'ਚ ਨਾਈ ਦੇ 12 ਅਹੁਦੇ ਅਤੇ ਚੌਕੀਦਾਰ ਦੇ 43 ਅਹੁਦੇ ਖ਼ਾਲੀ ਹਨ।

ਸਿੱਖਿਆ ਯੋਗਤਾ
ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ। ਇਸ ਤੋਂ ਇਲਾਵਾ ਨਾਈ ਟਰੇਡ 'ਚ ਚੰਗਾ ਗਿਆਨ ਹੋਵੇ। ਚੌਕੀਦਾਰ ਪੋਸਟ 'ਤੇ ਅਪਲਾਈ ਕਰਨ ਲਈ 10ਵੀਂ ਪਾਸ ਦੇ ਨਾਲ-ਨਾਲ ਮਾਨਤਾ ਪ੍ਰਾਪਤ ਇੰਸਟੀਚਿਊਟ ਤੋਂ ਸੈਨੇਟਰੀ ਇੰਸਪੈਕਟਰ ਕੋਰਟ ਦਾ ਸਰਟੀਫਿਕੇਟ ਹੋਣਾ ਚਾਹੀਦਾ।

ਉਮਰ
ਉਮੀਦਵਾਰ ਦੀ ਉਮੀਦਵਾਰ ਘੱਟੋ-ਘੱਟ 18 ਸਾਲ ਅਤੇ ਵਧ ਤੋਂ ਵਧ 27 ਸਾਲ ਤੱਕ ਹੀ ਹੋਵੇ।

ਆਖ਼ਰੀ ਤਾਰੀਖ਼
ਉਮੀਦਵਾਰ 10 ਜੂਨ 2022 ਤੱਕ ਅਪਲਾਈ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਅਪਲਾਈ
ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ਜਾਂ ਨੋਟੀਫਿਕੇਸ਼ਨ ਲਿੰਕ 'ਤੇਜਾ ਕੇ ਐਪਲੀਕੇਸ਼ਨ ਫਾਰਮ ਦਾ ਪ੍ਰਿੰਟਆਊਟ ਲੈ ਕੇ ਭਰ ਸਕਦੇ ਹਨ। ਐਪਲੀਕੇਸ਼ਨ ਫਾਰਮ ਨਾਲ ਸੰਬੰਧਤ ਦਸਤਾਵੇਜ਼ ਦੀ ਇਕ ਕਾਪੀ ਪੋਸਟ ਰਾਹੀਂ ਮੁੱਖ ਹੈੱਡ ਕੁਆਰਟਰ ਦੱਖਣੀ ਕਮਾਨ C/O, 4012 ਫੀਲਡ ਹਸਪਤਾਲ, C/O 56 ਏ.ਪੀ.ਓ. ਪਿੰਨ ਕੋਡ 904012 'ਤੇ ਭੇਜਣਾ ਹੋਵੇਗਾ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News