ਫਲਿੱਪਕਾਰਟ ''ਤੇ ਛੇਤੀ ਹੀ ਸ਼ੁਰੂ ਹੋਵੇਗੀ ਬਿਗ ਦਿਵਾਲੀ ਸੇਲ

10/21/2016 6:23:24 PM

ਜਲੰਧਰ - ਆਨਲਾਈਨ ਸਾਇਟ ਫਲਿੱਪਕਾਰਟ ਨੇ ਇਸ ਮਹੀਨੇ  ਦੇ ਸ਼ੁਰੂਆਤੀ ਦਿਨਾਂ ''ਚ (2 ਤੋਂ 6 ਅਕਤੂਬਰ) ਬਿਗ ਬਿਲੀਅਨ ਡੇਜ਼ ਸੇਲ ਦਾ ਪ੍ਰਬੰਧ ਕੀਤਾ ਸੀ ਜਿਸ ਵਿੱਚ ਗਾਹਕਾਂ ਲਈ ਕਈ ਆਫਰ ਪੇਸ਼ ਕੀਤੇ ਗਏ ਸਨ। ਜੇਕਰ ਤੁਸੀਂ ਇਸ ਸੇਲ ਦਾ ਫਾਇਦਾ ਚੁੱਕਣ ਤੋਂ ਰਹਿ ਗਏ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ, ਕਿਉਂਕਿ ਕੰਪਨੀ ਇਸ ਵਾਰ 25 ਤੋਂ ਲੈ ਕੇ 28 ਅਕਤੂਬਰ ਤੱਕ ਫਲਿਪਕਾਰਟ ਬਿਗ ਦਿਵਾਲੀ ਸੇਲ ਦਾ ਪ੍ਰਬੰਧ ਕਰਨ ਵਾਲੀ ਹੈ।

 

ਇਸ ਸੇਲ ''ਚ ਅਗਲੇ ਮੰਗਲਵਾਰ ਤੋਂ ਫਲਿਪਕਾਰਟ ਇਕ ਵਾਰ ਫਿਰ ਸਮਾਰਟਫੋਨ, ਟੈਬਲੇਟ, ਪਰਸਨਲ ਕੰਪਿਊਟਰ, ਲੈਪਟਾਪ, ਫ਼ੈਸ਼ਨ, ਟੈਲੀਵਿਜ਼ਨ ਸੇਟ ਅਤੇ ਹੋਰ ਪ੍ਰੋਡਕਟਸ ''ਤੇ ਆਫਰ ਦੇਵੇਗੀ। ਸੰਭਵ ਇਹ ਵੀ ਹੈ ਕਿ ਇਸ ਵਾਰ ਦੇ ਆਫਰ ਪਿਛਲੀ ਸੇਲ ਜਿੰਨੇ ਸ਼ਾਨਦਾਰ ਨਹੀਂ ਹੋਣਗੇ।


Related News