ਬਿਸਕੁਟ ਬਣਾਉਣ ਵਾਲੀ ਪਾਰਲੇ ਨੇ ਆਈ. ਬੀ. ਐੱਮ. ਨਾਲ ਮਿਲਾਇਆ ਹੱਥ

04/22/2021 3:10:42 PM

ਨਵੀਂ ਦਿੱਲੀ- ਰੋਜ਼ਮਰ੍ਹਾ ਦੇ ਖਾਣ ਵਾਲੇ ਸਾਮਾਨ ਬਣਾਉਣ ਵਾਲੀ ਕੰਪਨੀ ਪਾਰਲੇ ਪ੍ਰਾਡਕਟਸ ਤੇ ਆਈ. ਟੀ. ਖੇਤਰ ਦੀ ਕੰਪਨੀ ਆਈ. ਬੀ. ਐੱਮ. ਨੇ ਵੀਰਵਾਰ ਨੂੰ ਇਕ-ਦੂਜੇ ਨਾਲ ਸਾਂਝੇਦਾਰੀ ਦੀ ਘੋਸ਼ਣਾ ਕੀਤੀ ਹੈ। ਇਸ ਤਹਿਤ ਆਈ. ਬੀ. ਐੱਮ. ਬਿਸਕੁਟ ਬਣਾਉਣ ਵਾਲੀ ਪਾਰਲੇ ਨੂੰ ਉਸ ਦੇ ਸਾਮਾਨਾਂ ਨੂੰ ਬਾਜ਼ਾਰ ਵਿਚ ਜਲਦ ਅਤੇ ਪ੍ਰਭਾਵੀ ਢੰਗ ਨਾਲ ਪਹੁੰਚਾਉਣ ਲਈ ਤਕਨੀਕੀ ਸਮਰਥਨ ਦੇਵੇਗੀ।

ਇਹ ਜਾਣਕਾਰੀ ਦੋਵੇਂ ਕੰਪਨੀਆਂ ਵੱਲੋਂ ਜਾਰੀ ਸਾਂਝੇ ਬਿਆਨ ਵਿਚ ਦਿੱਤੀ ਗਈ ਹੈ। ਪਾਰਲੇ ਪ੍ਰਾਡਕਟਸ ਨੂੰ ਆਈ. ਬੀ. ਐੱਮ. ਦੀ ਪਰਿਵਰਤਨਸ਼ੀਲ ਆਧੁਨਿਕ ਕਲਾਊਡ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਸਮਰੱਥਾ ਦਾ ਫਾਇਦਾ ਮਿਲੇਗਾ। ਵਪਾਰਕ ਸਲਾਹ ਅਤੇ ਤਕਨੀਕੀ ਸੇਵਾਵਾਂ ਦਾ ਫਾਇਦਾ ਵੀ ਮਿਲੇਗਾ।

ਇਸ ਸਾਂਝੇਦਾਰੀ ਨਾਲ ਪਾਰਲੇ ਨੂੰ ਆਪਣੇ ਪਾਰਲੇ-ਜੀ ਬਿਸਕੁਟ ਵਰਗੇ ਸਭ ਤੋਂ ਜ਼ਿਆਦਾ ਵਿਕਰੀ ਵਾਲੇ ਸਾਮਾਨਾਂ ਨੂੰ ਬਾਜ਼ਾਰ ਵਿਚ ਸਹੀ ਸਮੇਂ ਅਤੇ ਸਹੀ ਜਗ੍ਹਾ ਪਹੁੰਚਾਉਣ ਵਿਚ ਮਦਦ ਮਿਲੇਗੀ। ਪਾਰਲੇ ਪ੍ਰਾਡਕਟਸ ਦੇ ਕਾਰਜਕਾਰੀ ਨਿਰਦੇਸ਼ਕ ਅਜੈ ਚੌਹਾਨ ਨੇ ਇਸ ਸਾਂਝੇਦਾਰੀ 'ਤੇ ਕਿਹਾ ਕਿ ਸਾਡੀ ਤਰਜੀਹ ਭਾਰਤੀ ਗਾਹਕਾਂ ਦੀ ਵਧਦੀ ਮੰਗ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਆਈ. ਬੀ. ਐੱਮ. ਨਾਲ ਕੰਮ ਕਰਕੇ ਸਾਨੂੰ ਬਾਜ਼ਾਰ ਤੱਕ ਸਮੇਂ ਸਿਰ ਪਹੁੰਚਣ ਅਤੇ ਕਾਰੋਬਾਰ ਨੂੰ ਮਜਬੂਤ ਕਰਨ ਵਿਚ ਮਦਦ ਮਿਲੇਗੀ।


Sanjeev

Content Editor

Related News