ਬੈਂਗਲੁਰੂ-ਦਿੱਲੀ ਵਿਚਕਾਰ 19 ਸਤੰਬਰ ਨੂੰ ਚੱਲੇਗੀ ਪਹਿਲੀ ਕਿਸਾਨ ਰੇਲ

9/16/2020 9:17:50 PM

ਨਵੀਂ ਦਿੱਲੀ— ਦੱਖਣੀ-ਪੱਛਮੀ ਰੇਲਵੇ ਨੇ ਕਿਹਾ ਕਿ ਪਹਿਲੀ ਕਿਸਾਨ ਰੇਲ ਬੇਂਗਲੁਰੂ ਤੋਂ ਦਿੱਲੀ ਵਿਚਕਾਰ 19 ਸਤੰਬਰ ਤੋਂ 19 ਅਕਤੂਬਰ ਤੱਕ ਚੱਲੇਗੀ।

ਦੱਖਣੀ-ਪੱਛਮੀ ਰੇਲਵੇ ਦੀ ਇਕ ਪ੍ਰੈੱਸ ਰਿਲੀਜ਼ ਮੁਤਾਬਕ, ਕਿਸਾਨ ਰੇਲ ਮਲਟੀ ਕਮੋਡਿਟੀ ਅਤੇ ਮਲਟੀ ਕੰਸਾਇਨਰਸ ਵਾਲੀਆਂ ਟਰੇਨਾਂ ਹਨ। ਇਹ ਟਰੇਨ ਮਸੂਰੀ, ਹੁਬਲੀ ਅਤੇ ਪੁਣੇ ਤੋਂ ਹੋ ਕੇ ਜਾਏਗੀ ਅਤੇ 5 ਗੇੜੇ ਲਾਵੇਗੀ।

ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਟਰੇਨ ਵਿਚ 10 ਵੀ. ਪੀ. ਐੱਚ. (ਹਾਈ ਕੈਪੈਸਟੀ ਪਾਰਸਲ ਵੈਨ), ਇਕ ਬਰੇਕ ਲਗੇਜ-ਕਮ-ਜਨਰੇਟਰ ਕਾਰ ਅਤੇ ਵਿਕਲਾਂਗ ਫਰੈਂਡਲੀ ਕੰਪਾਰਟਮੈਂਟ ਨਾਲ ਇਕ-ਦੂਜੀ ਸ਼੍ਰੇਣੀ ਦਾ ਸਾਮਾਨ-ਸਹਿ ਬਰੇਕ ਵੈਨ ਹੋਵੇਗਾ। ਇਸ ਵਿਚ 12 ਐੱਲ. ਐੱਚ. ਬੀ. ਕੋਚ ਹੋਣਗੇ।
ਦੱਖਣੀ ਪੱਛਮੀ ਰੇਲਵੇ ਨੇ ਕਿਹਾ ਕਿ ਟਰੇਨ ਨੂੰ ਚਲਾਉਣ ਦਾ ਫ਼ੈਸਲਾ ਕੇਂਦਰੀ ਮੰਤਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ 2020-21 ਦੇ ਬਜਟ 'ਚ ਜਲਦ ਖ਼ਰਾਬ ਹੋ ਜਾਣ ਵਾਲੇ ਪਦਾਰਥਾਂ ਲਈ ਇਕ ਸਹਿਜ ਰਾਸ਼ਟਰੀ ਕੋਲਡ ਸਪਲਾਈ ਚੇਨ ਬਣਾਉਣ ਦੀ ਘੋਸ਼ਣਾ ਮੁਤਾਬਕ ਹੈ।


Sanjeev

Content Editor Sanjeev