ਸਤੰਬਰ ਤਿਮਾਹੀ ਦੌਰਾਨ ਕਰਜ਼ੇ ਦੀ ਰਫ਼ਤਾਰ ਹੋਈ ਘੱਟ

11/26/2020 9:06:07 PM

ਮੁੰਬਈ– ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਸਤੰਬਰ ਤਿਮਾਹੀ ’ਚ ਕਰਜ਼ੇ ਦੀ ਰਫ਼ਤਾਰ ਘੱਟ ਹੋਈ ਹੈ। ਚਾਲੂ ਵਿੱਤੀ ਸਾਲ (2020-21) ਦੀ ਦੂਜੀ ਤਿਮਾਹੀ ’ਚ ਇਹ 5.8 ਫੀਸਦੀ ਰਹੀ। ਪਿਛਲੇ ਸਾਲ ਦੀ ਸਮਾਨ ਤਿਮਾਹੀ ’ਚ ਇਹ 8.9 ਫੀਸਦੀ ਰਹੀ ਸੀ। ਉੱਥੇ ਹੀ, ਬੈਂਕ ਡਿਪਾਜ਼ਿਟ ’ਚ ਚੰਗੀ ਤੇਜ਼ੀ ਦੇਖੀ ਗਈ। ਪਿਛਲੇ ਸਾਲ ਦੀ ਤੁਲਨਾ ’ਚ ਬੈਂਕ ਡਿਪਾਜ਼ਿਟ ਸਤੰਬਰ ਤਿਮਾਹੀ ’ਚ 11 ਫੀਸਦੀ ਰਿਹਾ। ਇਹ ਪਿਛਲੇ ਸਾਲ ਦੀ ਸਮਾਨ ਤਿਮਾਹੀ ’ਚ 10.1 ਫੀਸਦੀ ਰਿਹਾ ਸੀ। ਇਹ ਡਾਟਾ ਆਰ. ਬੀ. ਆਈ. ਦੇ ਸ਼ਡਿਊਲਡ ਕਮਰਸ਼ੀਅਲ ਬੈਂਕਾਂ ਦੇ ਤਿਮਾਹੀ ਡਿਪਾਜ਼ਿਟ ਅਤੇ ਕ੍ਰੈਡਿਟ ਸਟੈਟਿਸਟਿਕਸ ਦੇ ਮੁਤਾਬਕ ਹੈ।

ਸਤੰਬਰ ਤਿਮਾਹੀ ਦੌਰਾਨ ਕ੍ਰੈਡਿਟ ਗ੍ਰੋਥ ’ਚ ਗਿਰਾਵਟ ਲਗਭਗ ਸਾਰੇ ਗਰੁੱਪ ’ਚ ਰਹੀ। ਮੈਟ੍ਰੋਪਾਲੀਟਨ ’ਚ ਇਹ ਪਿਛਲੇ ਸਾਲ ਦੀ 7.2 ਫੀਸਦੀ ਤੁਲਨਾ ’ਚ 3.6 ਫੀਸਦੀ ਰਹੀ। ਸਾਲਾਨਾ ਆਧਾਰ ’ਤੇ ਸਤੰਬਰ ਤਿਮਾਹੀ ’ਚ ਪ੍ਰਾਈਵੇਟ ਬੈਂਕਾਂ ਦੀ ਕ੍ਰੈਡਿਟ ਗ੍ਰੋਥ 6.9 ਫੀਸਦੀ ਰਹੀ ਜੋ ਇਕ ਸਾਲ ਪਹਿਲਾਂ 14.4 ਫੀਸਦੀ ਰਹੀ ਸੀ। ਦੂਜੇ ਪਾਸੇ ਸਰਕਾਰੀ ਖੇਤਰ ਦੇ ਬੈਂਕਾਂ ਦੀ ਕ੍ਰੈਡਿਟ ਗ੍ਰੋਥ ’ਚ ਹਲਕੀ ਬੜ੍ਹਤ ਦਰਜ ਕੀਤੀ ਗਈ। ਸਤੰਬਰ ਤਿਮਾਹੀ ’ਚ ਇਹ 5.7 ਫੀਸਦੀ ਰਹੀ ਜੋ ਪਿਛਲੇ ਸਾਲ ਦੀ ਸਮਾਨ ਤਿਮਾਹੀ ’ਚ 5.2 ਫੀਸਦੀ ਰਹੀ ਸੀ।

ਸਤੰਬਰ ਤਿਮਾਹੀ ਦੌਰਾਨ ਬੈਂਕ ਡਿਪਾਜ਼ਿਟ ’ਚ ਬੜ੍ਹਤ ਦਰਜ ਕੀਤੀ ਗਈ। ਇਸ ’ਚ ਕਰੰਟ ਅਕਾਊਂਟ ਅਤੇ ਸੇਵਿੰਗ ਅਕਾਊਂਟ ਦੀ ਹਿੱਸੇਦਾਰੀ ਵਧੀ ਹੈ। ਸਤੰਬਰ ਤਿਮਾਹੀ ’ਚ ਕੁਲ ਜਮ੍ਹਾਂ ’ਚ ਦੋਵੇਂ ਅਕਾਊਂਟ ਦੀ ਹਿੱਸੇਦਾਰੀ 42.3 ਫੀਸਦੀ ਰਹੀ ਜੋ ਪਿਛਲੇ ਸਾਲ ਦੀ ਸਮਾਨ ਤਿਮਾਹੀ ’ਚ 41.2 ਫੀਸਦੀ ਰਹੀ ਸੀ। ਡਾਟਾ ਦੇ ਮੁਤਾਬਕ ਇਹ 3 ਸਾਲ ਪਹਿਲਾਂ 40.8 ਫੀਸਦੀ ਰਹੀ ਸੀ।


Sanjeev

Content Editor

Related News