ਬੈਂਕ ਕਰਜ਼ਾ ਮਿਲਣ ਤੋਂ 30 ਦਿਨ ਅੰਦਰ ਸਿਹਤ ਕੰਪਨੀਆਂ ਨੂੰ ਅੱਗੇ ਕਰਜ਼ਾ ਦੇਣ : ਰਿਜ਼ਰਵ ਬੈਂਕ

05/08/2021 10:12:06 AM

ਮੁੰਬਈ– ਰਿਜ਼ਰਵ ਬੈਕ ਨੇ ਬੈਂਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਐਲਾਨੇ 50,000 ਕਰੋੜ ਰੁਪਏ ਦੇ ਨਕਦ ਧਨ ਦੀ ਸਹੂਲਤ ਤਹਿਤ ਮਿਲਣ ਤੋਂ ਬਾਅਦ 30 ਦਿਨ ਦੇ ਅੰਦਰ ਸਿਹਤ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨੂੰ ਕਰਜ਼ਾ ਮੁਹੱਈਆ ਕਰਵਾਉਣਾ ਹੋਵੇਗਾ।

ਰਿਜ਼ਰਵ ਬੈਂਕ ਨੇ ਇਸ ਹਫਤੇ ਦੇ ਸ਼ੁਰੂ ’ਚ ਕੋਵਿਡ-19 ਦੀ ਚੁਣੌਤੀ ਨੂੰ ਦੇਖਦੇ ਹੋਏ ਦੇਸ਼ ’ਚ ਸਿਹਤ ਢਾਂਚੇ ਅਤੇ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਲਈ 50,000 ਕਰੋੜ ਰੁਪਏ ਦੇ ਕਰਜ਼ੇ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਬੈਂਕ ਸਿਹਤ ਖੇਤਰ ਦੀਆਂ ਕੰਪਨੀਆਂ ਨੂੰ ਕਰਜ਼ਾ ਦੇਣ ਲਈ ਕੇਂਦਰੀ ਬੈਂਕ ਤੋਂ ਮਾਰਚ 2022 ਤੱਕ ਰੇਪੋ ਦਰ ’ਤੇ ਉਧਾਰ ਲੈ ਸਕਦੇ ਹਨ।
 

ਯੋਜਨਾ ਦੇ ਤਹਿਤ ਬੈਂਕ ਸਿਹਤ ਸੇਵਾ ਖੇਤਰ ’ਚ ਕੰਮ ਕਰਨ ਵਾਲੀਆਂ ਕਈ ਕੰਪਨੀਆਂ ਨੂੰ ਨਵਾਂ ਕਰਜ਼ਾ ਮੁਹੱਈਆ ਕਰਵਾ ਸਕਣਗੇ ਭਾਂਵੇ ਉਹ ਟੀਕਾ ਨਿਰਮਾਤਾ ਹੋਣ ਜਾਂ ਟੀਕੇ ਦੇ ਦਰਾਮਦਕਾਰ। ਇਸੇ ਤਰ੍ਹਾਂ ਪਹਿਲ ਵਾਲੇ ਮੈਡੀਕਲ ਉਪਕਰਨਾਂ ਦੇ ਸਪਲਾਈਕਰਤਾ, ਹਸਪਤਾਲ ਜਾਂ ਡਿਸਪੈਂਸਰੀ, ਡਾਇਗਨੋਸਟਿਕ ਸੈਂਟਰ ਅਤੇ ਪੈਥਾਲਾਜ਼ੀ ਲੈਬ ਸਾਰੇ ਇਸ ਸਹੂਲਤ ਦਾ ਲਾਭ ਉਠਾ ਸਕਣਗੇ। ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਵਿੰਡੋ ਸਹੂਲਤ ਦੇ ਤਹਿਤ ਬੈਂਕਾਂ ਵਲੋਂ ਲਈ ਜਾਣ ਵਾਲੀ ਰਾਸ਼ੀ ਦੇ ਸਬੰਧ ’ਚ ਯੋਜਨਾ ਦੀ ਮਚਿਓਰਿਟੀ ਤੱਕ ਉਸ ਵਿਸ਼ੇਸ਼ ਵਰਗ ਨੂੰ ਕਰਜ਼ਾ ਮੁਹੱਈਆ ਕਰਵਾਉਂਦੇ ਰਹਿਣਾ ਹੋਵੇਗਾ। ਇਸ ਲਈ ਬੈਂਕਾਂ ਨੂੰ ਪਹਿਲ ਪ੍ਰਾਪਤ ਖੇਤਰ ਦੀ ਕਰਜ਼ਾ ਸਹੂਲਤ ਦਾ ਲਾਭ ਮਿਲੇਗਾ। ਇਸ ਤਰ੍ਹਾਂ ਦੇ ਕਰਜ਼ੇ ਨੂੰ 31 ਮਾਰਚ 2022 ਤੱਕ ਪਹਿਲ ਪ੍ਰਾਪਤ ਖੇਤਰ ਮੰਨਿਆ ਜਾਵੇਗਾ। ਇਸ ਤਰ੍ਹਾਂ ਦੇ ਕਰਜ਼ੇ ਨੂੰ ਉਨ੍ਹਾਂ ਦੀ ਵਾਪਸੀ ਅਤੇ ਮਚਿਓਰਿਟੀ ਮਿਆਦ ਤੱਕ ਜੋ ਵੀ ਪਹਿਲਾਂ ਹੋਵੇ ਪਹਿਲ ਪ੍ਰਾਪਤ ਖੇਤਰ ਦਾ ਕਰਜ਼ਾ ਮੰਨਿਆ ਜਾਵੇਗਾ।


Sanjeev

Content Editor

Related News