ਆਟੋ ਪਾਰਟਸ ਦਾ 100 ਫੀਸਦੀ ਸਥਾਨੀਕਰਨ ਕਰਨ ਕੰਪਨੀਆਂ ਨਹੀਂ ਤਾਂ ਦਰਾਮਦ ’ਤੇ ਵਧੇਗਾ ਟੈਕਸ : ਗਡਕਰੀ

02/26/2021 10:29:01 AM

ਨਵੀਂ ਦਿੱਲੀ– ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਟੋਮੋਬਾਈਲ ਨਿਰਮਾਤਾਵਾਂ ਨੂੰ ਆਟੋ ਪਾਰਟਸ ਵਿਚ ਸਥਾਨੀਕਰਣ (ਲੋਕਲਾਈਜੇਸ਼ਨ) ਨੂੰ ਵਧਾ ਕੇ 100 ਫੀਸਦੀ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਸਰਕਾਰ ਅਜਿਹੇ ਆਟੋ ਪਾਰਟਸ ਦੇ ਘਰੇਲੂ ਪੱਧਰ ’ਤੇ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਦਰਾਮਦ ’ਤੇ ਟੈਕਸ ਵਧਾਉਣ ’ਤੇ ਵਿਚਾਰ ਕਰੇਗੀ।

ਗਡਕਰੀ ਇਥੇ ਆਟੋਮੋਟਿਵ ਕੰਪੋਨੈਂਟ ਮੈਨੁਫੈਕਚਰਰਸ ਐਸੋਸੀਏਸ਼ਨ ਆਫ ਇੰਡੀਆ (ਏ. ਸੀ. ਐੱਮ. ਏ.) ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਭਾਰਤ ’ਚ ਆਟੋਮੋਬਾਈਲ ਖੇਤਰ ਦੇ ਆਟੋ ਪਾਰਟਸ ਦੇ ਨਿਰਮਾਣ ’ਚ 70 ਫੀਸਦੀ ਤੱਕ ਸਥਾਨਕ ਉਤਪਾਦਾਂ ਦਾ ਇਸਤੇਮਾਲ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸੇ ਵੀ ਕੀਮਤ ’ਤੇ ਆਟੋ ਪਾਰਟਸ ਦੀ ਦਰਾਮਦ ਨੂੰ ਰੋਕਣਾ ਹੋਵੇਗਾ।

ਲਾਗਤ ਘੱਟ ਕਰਨ ’ਤੇ ਧਿਆਨ ਦੇਣ ਕੰਪਨੀਆਂ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਕਦੀ ਵਾਹਨ ਨਿਰਮਾਤਾ ਕੰਪਨੀਆਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਦਾ ਹੈ, ਉਨ੍ਹਾਂ ਦਾ ਇਹੀ ਸੁਝਾਅ ਹੁੰਦਾ ਹੈ ਕਿ ਦਰਾਮਦ ਨੂੰ ਕਦੀ ਵੀ ਉਤਸ਼ਾਹ ਨਾ ਦਿਓ। ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਦੇ ਨਾਲ-ਨਾਲ ਸੂਖਮ, ਲਘੁ ਅਤੇ ਦਰਮਿਆਨੇ ਉੱਦਮ (ਐੱਮ. ਐੱਸ. ਐੱਮ. ਈ.) ਮੰਤਰਾਲਾ ਦਾ ਵੀ ਕੰਮਕਾਜ਼ ਸੰਭਾਲ ਰਹੇ ਗਡਕਰੀ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਉਤਪਾਦ ਦੀ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਲਾਗਤ ਘੱਟ ਕਰਨ ’ਤੇ ਧਿਆਨ ਦੇਣ।
ਗਡਕਰੀ ਨੇ ਵਾਹਨਾਂ ਦੀ ਪ੍ਰਸਤਾਵਿਤ ਸਵੈਇਛੁੱਕ ਕਬਾੜ ਨੀਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨਾਲ ਇਸਪਾਤ, ਪਲਾਸਟਿਕ, ਰਬੜ, ਤਾਂਬਾ ਅਤੇ ਐਲੁਮਿਨੀਅਮ ਵਰਗੇ ਕੱਚੇ ਮਾਲ ਦੀ ਉਪਲਬਧਤਾ ਵਧੇਗੀ ਅਤੇ ਨਿਰਮਾਤਾਵਾਂ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ।


Sanjeev

Content Editor

Related News