ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਰੋਸ ’ਚ ਟਾਂਡਾ ਵਿਖੇ ਕੱਢਿਆ ਕੈਂਡਲ ਮਾਰਚ

06/03/2022 1:47:12 PM

ਟਾਂਡਾ ਉੜਮੁੜ (ਪੰਡਿਤ)-ਟਾਂਡਾ ਵਿਚ ਵੀਰਵਾਰ ਸ਼ਾਮ ਇਲਾਕੇ ਦੇ ਨੌਜਵਾਨਾਂ ਨੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲ ਦੇ ਕਤਲ ਦੇ ਰੋਸ ਵਿਚ ਕੈਂਡਲ ਮਾਰਚ ਕੱਢਿਆ। ਸ਼ਿਮਲਾ ਪਹਾੜੀ ਪਾਰਕ ਤੋਂ ਸ਼ਹੀਦ ਚੌਂਕ ਤੱਕ ਕੱਢੇ ਇਸ ਮਾਰਚ ਦੌਰਾਨ ਨੌਜਵਾਨਾਂ ਨੇ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ | ਇਸ ਦੌਰਾਨ ਨੌਜਵਾਨਾਂ ਨੇ ਇਸ ਗੱਲ ਦਾ ਰੋਸ ਜਤਾਇਆ ਕਿ ਸਰਕਾਰ ਨੇ ਨਾਲਾਇਕੀ ਦਿਖਾਉਂਦੇ ਹੋਏ ਪਹਿਲਾਂ ਸਿੱਧੂ ਦੀ ਸੁਰੱਖਿਆ ਘਟਾਈ ਅਤੇ ਬਾਅਦ ਵਿਚ ਸਸਤੀ ਲੋਕਪ੍ਰਿਅਤਾ ਹਾਸਲ ਕਰਨ ਲਈ ਉਸਦਾ ਢਿੰਡੋਰਾ ਪਿੱਟਿਆ, ਜਿਸ ਕਾਰਨ ਇਹ ਦੁਖਾਂਤ ਵਾਪਰਿਆ ਅਤੇ ਸਿੱਧੂ ਨੂੰ ਚਾਹੁਣ ਵਾਲੇ ਕਰੋੜਾਂ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਨੂੰ ਸਿੱਧੂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਕੇ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜ ਦਿੱਤਾ ਘਰ, ਗੋਰਾਇਆ ਦੇ ਪਿੰਡ ਧਲੇਤਾ 'ਚ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਇਸ ਮੌਕੇ ਦੀਪਕ ਕੁਮਾਰ, ਜੱਸੀ, ਪਰਮਜੀਤ ਬਾਬੂ, ਬੀਜੇ ਕਾਹਲੋਂ, ਸਨੀ ਕਾਹਲੋਂ, ਕਾਰਤਿਕ ਗਾਂਧੀ, ਵਿੱਕੀ, ਅਮਨ ਬਿੱਲਾ, ਸ਼ੀਰਾ, ਸੰਦੀਪ ਸਿੰਘ, ਨਵਦੀਪ, ਦੀਪੂ, ਗੋਰਾ, ਹੈਪੀ, ਰਾਜਨ, ਅਮਨਦੀਪ, ਤਰਨ, ਸੁਨੀਲ, ਜੋਤ, ਸਨੀ, ਪਾਰਸ, ਸ਼ੁਭ, ਕੁਨਾਲ, ਮੁੰਨਾ ਅਹਿਆਪੁਰ, ਚੇਤਨ, ਪ੍ਰਿੰਸ, ਅਮਨ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਸੁਖਬੀਰ ਬਾਦਲ ਤੇ ਬੀਬੀ ਬਾਦਲ, ਵੰਡਾਇਆ ਪਰਿਵਾਰ ਨਾਲ ਦੁੱਖ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News