ਯੂਥ ਕਾਂਗਰਸ ਆਗੂ ਨੇ ਸ਼ੋਅਰੂਮ ਦੇ ਮਾਲਕ ’ਤੇ ਕੀਤਾ ਕਾਤਿਲਾਨਾ ਹਮਲਾ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ

Sunday, Mar 27, 2022 - 04:41 PM (IST)

ਯੂਥ ਕਾਂਗਰਸ ਆਗੂ ਨੇ ਸ਼ੋਅਰੂਮ ਦੇ ਮਾਲਕ ’ਤੇ ਕੀਤਾ ਕਾਤਿਲਾਨਾ ਹਮਲਾ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ

ਜਲੰਧਰ (ਮ੍ਰਿਦੁਲ)-ਯੂਥ ਕਾਂਗਰਸ ਆਗੂ ਨੇ ਵਿਨੇ ਨਗਰ ਸਥਿਤ ਡ੍ਰੈੱਸਗੁਰੂ ਸ਼ੋਅਰੂਮ ਦੇ ਮਾਲਕ ’ਤੇ ਕਾਤਿਲਾਨਾ ਹਮਲਾ ਕਰ ਦਿੱਤਾ। ਸ਼ੋਅਰੂਮ ਦੇ ਮਾਲਕ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਹਮਲਾਵਰ ਜੱਜ ਪ੍ਰਾਪਟਰੀ ਡੀਲਰ ਦੇ ਮਾਲਕ ਸ਼੍ਰੀਕੰਠ ਜੱਜ ਦਾ ਲੜਕਾ ਹੈ।

ਵਿਨੇ ਨਗਰ ਦੇ ਮਕਾਨ ਨੰਬਰ-91 ਦੇ ਰਹਿਣ ਵਾਲੇ ਪੀੜਤ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਡ੍ਰੈੱਸਗੁਰੂ ਦੇ ਨਾਂ ਨਾਲ ਵਿਨੇ ਨਗਰ ’ਚ ਸ਼ੋਅਰੂਮ ਹੈ, ਜਿੱਥੇ ਉਹ ਲੜਕਿਆਂ ਦੇ ਕੱਪੜੇ ਡਿਜ਼ਾਈਨ ਕਰਦੇ ਹਨ। ਉਨ੍ਹਾਂ ਕੋਲ ਸ਼੍ਰੀਕੰਠ ਜੱਜ ਦੇ ਲੜਕੇ ਹੈਰੀ ਨੇ ਕੁਝ ਦਿਨ ਪਹਿਲਾਂ ਕੁੜਤੇ ਪਜਾਮੇ ਸਿਲਵਾਉਣ ਲਈ ਆਰਡਰ ਦਿੱਤਾ ਸੀ ਪਰ ਹੋਲੀ ਕਾਰਨ ਕੁੜਤੇ ਪਜਾਮੇ ਸਿਉਣ ’ਚ ਸਮਾਂ ਲੱਗ ਗਿਆ। ਅੱਜ ਹੈਰੀ ਵੱਲੋਂ ਉਸ ਦੇ ਕੁੜਤੇ ਪਜਾਮੇ ਲੈਣ ਸਬੰਧੀ ਫੋਨ ਆਇਆ ਤਾਂ ਉਨ੍ਹਾਂ ਕੁਝ ਦਿਨ ਬਾਅਦ ਆਪਣੇ ਕੁੜਤੇ-ਪਜਾਮੇ ਲੈ ਕੇ ਜਾਣ ’ਤੇ ਕਹਿਣ ’ਤੇ ਹੈਰੀ ਨੇ ਉਨ੍ਹਾਂ ਨਾਲ ਫੋਨ ’ਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਦੁਪਹਿਰ ਨੂੰ ਹੈਰੀ ਦੁਕਾਨ ’ਤੇ ਆਇਆ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੇ ਕਾਊਂਟਰ ’ਤੇ ਪਈ ਕੈਂਚੀ ਚੁੱਕ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਨੂੰ ਸੱਟਾਂ ਵੀ ਲੱਗੀਆਂ, ਜਿਸ ਤੋਂ ਬਾਅਦ ਸਿਵਲ ਹਸਪਤਾਲ ਜਾ ਕੇ ਐੱਮ. ਐੱਲ. ਆਰ. ਕਟਵਾ ਕੇ ਥਾਣੇ ’ਚ ਦਿੱਤੀ, ਜਿੱਥੇ ਪੁਲਸ ਨੇ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਘਟਨਾ ਦੀ ਜਾਂਚ ਕੀਤੀ। ਏ. ਐੱਸ. ਆਈ. ਅਜਮੇਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Manoj

Content Editor

Related News