ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਯੋਗੀ ਦਾ ਪੁਤਲਾ ਫੂਕ ਮੁਜ਼ਾਹਰਾ

Friday, Nov 16, 2018 - 02:04 AM (IST)

ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਯੋਗੀ ਦਾ ਪੁਤਲਾ ਫੂਕ ਮੁਜ਼ਾਹਰਾ

 ਹੁਸ਼ਿਆਰਪੁਰ,   (ਘੁੰਮਣ)-  ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਸਿਟੀ ਪ੍ਰਧਾਨ ਜਾਵੇਦ ਖਾਨ ਦੀ ਅਗਵਾਈ ’ਚ ਅੱਜ  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਅਾ। 
ਇਸ ਮੌਕੇ ਜਾਵੇਦ ਖਾਨ, ਦੋਆਬਾ ਜ਼ੋਨ ਦੇ ਪ੍ਰਮੁੱਖ ਸਰਬਜੀਤ ਸਾਬੀ ਅਤੇ ਸੀਨੀਅਰ ਨੇਤਾ ਲਾਡੀ ਨੇ ਕਿਹਾ ਕਿ ਜਦ ਤੋਂ ਯੂ. ਪੀ. ’ਚ ਯੋਗੀ ਸਰਕਾਰ ਆਈ ਹੈ ਤਦ ਤੋਂ ਦਲਿਤਾਂ ਤੇ ਮੁਸਲਮਾਨ ਭਾਈਚਾਰੇ ’ਤੇ ਅੱਤਿਆਚਾਰ ਵਧੇ ਹਨ। ਨਰਿੰਦਰ ਮੋਦੀ ਨੇ ਯੋਗੀ ਨੂੰ ਮੁੱਖ ਮੰਤਰੀ ਇਸ ਲਈ ਬਣਾਇਆ ਸੀ ਕਿ ਉਹ ਰਾਜ ’ਚ ਸਭ ਨਾਲ, ਸਭ ਦਾ ਵਿਕਾਸ ਕਰਨਗੇ। ਯੋਗੀ ਮੋਦੀ ਦੇ ਇਸ ਨਾਅਰੇ ’ਚ ਫੇਲ ਰਹੇ ਹਨ। ਯੂ. ਪੀ. ’ਚ ਉਨ੍ਹਾਂ ਨੇ ਇੰਨਾ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਦਲਿਤ ਤੇ ਮੁਸਲਮਾਨ ਵਰਗ ਦੇ ਲੋਕ ਡਰ ਦੇ ਮਾਰੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਸ ਮੌਕੇ ਰਾਜੂ, ਸੰਦੀਪ ਸੂਦ, ਵਿਨੋਦ ਵਰਮਾ, ਰਾਜੀਵ ਬਜਾਜ, ਰਾਣਾ, ਅੰਜੂ, ਬਲਰਾਮ ਸਿੰਘ, ਰਾਘਵ ਕੁਮਾਰ, ਮਨੀਸ਼ ਸ਼ਰਮਾ, ਰੋਹਿਤ ਰਾਜਪੂਤ, ਰਾਣਾ ਜੱਜ, ਰਾਮ ਪ੍ਰਧਾਨ, ਨਰਿੰਦਰ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।


Related News