ਦੋ ਬੱਚਿਆਂ ਦੀ ਮਾਂ ਸ਼ੱਕੀ ਹਾਲਾਤ ਵਿੱਚ ਲਾਪਤਾ, ਨਹਿਰ ਦੇ ਕਿਨਾਰੇ ਤੋਂ ਮਿਲੀ ਚੁੰਨੀ ਤੇ ਚੱਪਲਾਂ

2021-09-19T16:23:19.307

ਘਨੌਲੀ (ਸ਼ਰਮਾ)- ਸਥਾਨਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਰਿਹਾਇਸ਼ੀ ਕਲੌਨੀ ਨੂੰਹੋਂ ਵਿੱਖੇ ਦੋ ਬਚਿਆਂ ਦੀ ਮਾਂ ਦੇ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲਾਪਤਾ ਔਰਤ ਸੁਨੀਤਾ ਦੇਵੀ (34) ਦੇ ਪਤੀ ਸੰਜੇ ਕੁਮਾਰ ਵਾਸੀ ਮਕਾਨ ਨੰਬਰ 1765 ਟਾਇਪ 1 ਨੂੰਹੋਂ ਕਲੌਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਪਤਨੀ ਪਿਛਲੇ ਤਿੰਨ ਸਾਲਾਂ ਤੋਂ ਕਿਸੇ ਬੀਮਾਰੀ ਨਾਲ ਪੀੜਤ ਹੋਣ ਕਰਕੇ ਮਾਨਸਿਕ ਅਤੇ ਸਰੀਰਕ ਤੋਰ ’ਤੇ ਪਰੇਸ਼ਾਨ ਸੀ। ਉਸ ਨੇ ਦੱਸਿਆ ਕਿ ਬੀਤੀ ਕੱਲ੍ਹ ਉਹ ਢੇਰੋਵਾਲ ਵਿਖੇ ਇਕ ਫੈਕਟਰੀ ਵਿੱਚ ਡਿਊਟੀ ਕਰਨ ਲਈ ਗਿਆ ਹੋਇਆ ਸੀ ਅਤੇ ਉਸ ਨੂੰ 11 ਸਾਲਾਂ ਬੇਟੇ ਦਾ ਫੋਨ ਆਇਆ ਕਿ ਉਸ ਦੀ ਮਾਂ ਸੁਨੀਤਾ ਦੇਵੀ ਘਰ ਤੋਂ ਇਹ ਕਹਿ ਕੇ ਗਈ ਸੀ ਕਿ ਗੁਆਢੀਆਂ ਦੇ ਘਰ ਜਾ ਰਹੀ ਹੈ ਪਰ ਜਦੋਂ ਕਾਫ਼ੀ ਦੇਰ ਤੱਕ ਨਾ ਆਈ ਤਾਂ ਉਸ ਦੇ ਪੁੱਤਰ ਨੇ ਉਸ ਨੂੰ ਫੋਨ ਰਾਹੀਂ ਸੂਚਨਾ ਦਿੱਤੀ। 

ਇਹ ਵੀ ਪੜ੍ਹੋ : ਕੈਪਟਨ ਦੇ ਕਾਰਨਾਮਿਆਂ ਦਾ ਖੋਲਾਂਗਾ ਚਿੱਠਾ, ਮੁਹੰਮਦ ਮੁਸਤਫ਼ਾ ਦੀ ਧਮਕੀ

ਸੰਜੇ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਢੇਰੋਵਾਲ ਤੋਂ ਵਾਪਸ ਆਇਆ ਤਾਂ ਉਸਨੇ ਆਪਣੇ ਬਾਕੀ ਪ੍ਰੀਵਾਰਰਕ ਮੈਂਬਰਾਂ ਨਾਲ ਉਸਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸਥਾਨਕ ਭਾਖ਼ੜਾ ਨਹਿਰ ਕਿਨਾਰੇ ਉਸ ਦੀ ਪਤਨੀ ਦੀ ਚੁੰਨੀ ਅਤੇ ਚੱਪਲਾਂ ਮਿਲੀਆਂ ਹਨ, ਜਿਸ 'ਤੇ ਇਹ ਵੀ ਖ਼ਦਸ਼ਾ ਹੈ ਕਿ ਕਿਤੇ ਭਾਖੜਾ ਨਹਿਰ ਵਿੱਚ ਹੀ ਛਾਲ ਨਾ ਲਗਾ ਦਿੱਤੀ ਹੋਵੇ।  ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਸੁਚਨਾ ਘਨੌਲੀ ਪੁਲਿਸ ਨੂੰ ਦੇਣ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਉਸਦੀ ਭਾਲ ਜਾਰੀ ਸੀ। ਸਮਾਚਾਰ ਲਿਖੇ ਜਾਣ ਤੱਕ ਪੁਲਸ ਜਿੱਥੇ ਆਪਣੀ ਕਾਰਵਾਈ ਵਿੱਚ ਲੱਗੀ ਹੋਈ ਸੀ ਉੱਥੇ ਹੀ ਲਾਪਤਾ ਮਹਿਲਾ ਔਰਤ ਦਾ ਕੋਈ ਪਤਾ ਨਹੀਂ ਸੀ ਲੱਗਾ।

ਇਹ ਵੀ ਪੜ੍ਹੋ : 'ਲਵ ਮੈਰਿਜ' ਦੀ ਮਿਲੀ ਖ਼ੌਫ਼ਨਾਕ ਸਜ਼ਾ, ਸੱਸ ਤੇ ਸਾਲਿਆਂ ਨੇ ਕੀਤਾ ਕਿਰਪਾਨਾਂ ਤੇ ਕੈਂਚੀ ਨਾਲ ਨੌਜਵਾਨ ਦਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News