ਨਸ਼ੀਲੇ ਪਦਾਰਥਾਂ ਸਣੇ ਔਰਤ ਅਤੇ ਇਕ ਵਿਅਕਤੀ ਗ੍ਰਿਫਤਾਰ

Wednesday, Jan 29, 2020 - 06:17 PM (IST)

ਨਸ਼ੀਲੇ ਪਦਾਰਥਾਂ ਸਣੇ ਔਰਤ ਅਤੇ ਇਕ ਵਿਅਕਤੀ ਗ੍ਰਿਫਤਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਪੁਲਸ ਦੀ ਟੀਮ ਨੇ ਪਿੰਡ ਜਾਜਾ ਰਸੂਲਪੁਰ ਸੰਪਰਕ ਸੜਕ ਨਜ਼ਦੀਕ ਮੋਟਰਸਾਈਕਲ ਸਵਾਰ ਇਕ ਔਰਤ ਅਤੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਅਮਰਜੀਤ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਜਾਜਾ ਅਤੇ ਮਧੂ ਬਾਲਾ ਪਤਨੀ ਨੀਲ ਕੰਠ ਨਿਵਾਸੀ ਧੁੱਗਾ ਕਲਾਂ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੀ ਟੀਮ ਵੱਲੋਂ ਜਦੋਂ ਦੋਹਾਂ ਨੂੰ ਪਿੰਡ ਜਾਜਾ ਰਸੂਲਪੁਰ ਸੰਪਰਕ ਸੜਕ ਨਜ਼ਦੀਕ ਇਕ ਕੱਚੇ ਰਸਤੇ 'ਤੇ ਮੋਟਰਸਾਈਕਲ 'ਤੇ ਆਉਂਦੇ ਹੋਏ ਰੋਕਿਆ ਤਾਂ ਸ਼ੱਕ ਪੈਣ 'ਤੇ ਤਲਾਸ਼ੀ ਲਈ ਗਈ। ਦੋਹਾਂ ਦੇ ਕਬਜ਼ੇ 'ਚੋਂ ਕ੍ਰਮਵਾਰ 110  ਗ੍ਰਾਮ ਅਤੇ 55 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਪੁਲਸ ਨੇ ਦੋਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News