ਹਾਜੀਪੁਰ ਵਿਖੇ ਜੰਗਲ ''ਚੋਂ ਮਿਲੀ ਔਰਤ ਦੀ ਲਾਸ਼, ਕਤਲ ਦਾ ਖਦਸ਼ਾ

Sunday, Mar 24, 2024 - 06:15 PM (IST)

ਹਾਜੀਪੁਰ ਵਿਖੇ ਜੰਗਲ ''ਚੋਂ ਮਿਲੀ ਔਰਤ ਦੀ ਲਾਸ਼, ਕਤਲ ਦਾ ਖਦਸ਼ਾ

ਹਾਜੀਪੁਰ (ਹਰਵਿੰਦਰ ਜੋਸ਼ੀ)- ਹਾਜੀਪੁਰ ਦੇ ਪਿੰਡ ਜੁਗਿਆਲ ਦੇ ਜੰਗਲ ਵਿਚੋਂ ਅੱਜ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਅਤੇ ਡਰ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਪਿੰਡ ਜੁਗਿਆਲ ਤੋਂ ਟਿੱਲੇ ਨੂੰ ਜਾਣ ਵਾਲੇ ਰਸਤੇ ਦੇ ਕੰਢੇ ਮੰਦਰ ਨੂੰ ਜਾਣ ਵਾਲੀ ਸੰਗਤ ਨੇ ਜਿਵੇਂ ਹੀ ਇਕ ਅਣਪਛਾਤੀ ਔਰਤ ਦੀ ਲਾਸ਼ ਨੂੰ ਵੇਖਿਆ ਤਾਂ ਇਸ ਦੀ ਸੂਚਨਾ ਮੰਦਿਰ ਕਮੇਟੀ ਨੂੰ ਦਿੱਤੀ ਗਈ। 

ਮੰਦਰ ਕਮੇਟੀ ਨੇ ਜੰਗਲ 'ਚ ਪਈ ਲਾਸ਼ ਦੀ ਸੂਚਨਾ ਹਾਜੀਪੁਰ ਪੁਲਸ ਨੂੰ ਦਿੱਤੀ ਤਾਂ ਐੱਸ. ਐੱਚ. ਓ. ਹਾਜੀਪੁਰ ਪੰਕਜ ਕੁਮਾਰ ਆਪਣੀ ਪੁਲਸ ਪਾਰਟੀ ਦੇ ਨਾਲ ਘਟਨਾਂ ਵਾਲੀ ਥਾਂ 'ਤੇ ਪੁੱਜੇ। ਔਰਤ ਨੇ ਪਿੰਕ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਉਸ ਦੀ ਉਮਰ 35 ਤੋਂ 40 ਸਾਲ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਸਤਲੁਜ ਦਰਿਆ 'ਚ ਸ਼ਰਾਬ ਹੀ ਸ਼ਰਾਬ ! ਪੁਲਸ ਨੂੰ ਵੇਖ ਮੁਲਜ਼ਮਾਂ ਨੇ ਮਾਰ 'ਤੀ ਦਰਿਆ 'ਚ ਛਾਲ, ਵੇਖੋ ਮੌਕੇ ਦੀ ਵੀਡੀਓ

'ਜਗ ਬਾਣੀ' ਦੀ ਟੀਮ ਨੇ ਜਦੋਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਔਰਤ ਦੇ ਕਤਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਥਾਂ ਤੇ ਔਰਤ ਦਾ ਕਤਲ ਕੀਤਾ ਗਿਆ ਹੈ ਉਸ ਥਾਂ 'ਤੇ ਖ਼ੂਨ ਕਾਫ਼ੀ ਡਿੱਗਿਆ ਹੋਇਆ ਹੈ ਅਤੇ ਔਰਤ ਦੀਆਂ ਚੂੜੀਆਂ ਟੁੱਟੀਆਂ ਹੋਈਆਂ ਹਨ। ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਮੁਕੇਰੀਆਂ ਵਿਪਨ ਕੁਮਾਰ ਵੀ ਘਟਨਾ ਵਾਲੀ ਥਾਂ 'ਤੇ ਪੁੱਜ ਗਏ ਸਨ ਅਤੇ ਉਨ੍ਹਾਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਵੱਡੀ ਲਾਪਰਵਾਹੀ: ਪੰਜਾਬ 'ਚ ਹਵਾਈ ਜਹਾਜ਼ ਦਾ ਫਿਊਲ ਲੈ ਕੇ 70 ਕਿਲੋਮੀਟਰ ਤੱਕ ਗਲਤ ਟਰੈਕ 'ਤੇ ਦੌੜੀ ਮਾਲਗੱਡੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News