ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਨਹਿਰ ''ਚ ਡਿੱਗੀ ਕਾਰ, ਇੰਝ ਬਚੇ ਪਿਤਾ ਸਣੇ ਸਵਾ ਸਾਲ ਦੀ ਬੱਚੀ

Wednesday, Jul 27, 2022 - 11:23 AM (IST)

ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਨਹਿਰ ''ਚ ਡਿੱਗੀ ਕਾਰ, ਇੰਝ ਬਚੇ ਪਿਤਾ ਸਣੇ ਸਵਾ ਸਾਲ ਦੀ ਬੱਚੀ

ਆਦਮਪੁਰ (ਦਿਲਬਾਗੀ, ਚਾਂਦ)- ਆਦਮਪੁਰ ਨਹਿਰ ’ਚ ਨਜ਼ਦੀਕ ਪਿੰਡ ਕੰਦੋਲਾ ਵਿਖੇ ਇਕ ਬੱਚੀ ਅਤੇ ਇਕ ਵਿਅਕਤੀ ਦੇ ਗੱਡੀ ਸਮੇਤ ਨਹਿਰ ’ਚ ਡਿੱਗਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਇਕ ਮਹਿੰਦਰਾ ਗੱਡੀ ਨੰ. ਡੀ. ਐੱਲ. 7882 ਟੀ. ਯੂ. ਵੀ. ਜੋਕਿ ਡਰੋਲੀ ਕਲਾਂ ਤੋਂ ਆਦਮਪੁਰ ਵੱਲ ਆ ਰਹੀ ਸੀ, ਜਿਸ ’ਚ ਯੁੱਧਵੀਰ ਸਿੰਘ ਵਾਸੀ ਡਰੋਲੀ ਕਲਾਂ ਆਪਣੀ ਸਵਾ ਸਾਲ ਦੀ ਬੇਟੀ ਨਾਲ ਸੀ। ਅਚਾਨਕ ਸਾਹਮਣੇ ਆਉਂਦੇ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਨਹਿਰ ’ਚ ਜਾ ਡਿੱਗੀ।

ਇਹ ਵੀ ਪੜ੍ਹੋ: ਆਦਮਪੁਰ ਵਿਖੇ ਲੰਮਾ ਪਿੰਡ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਛੱਪੜ ਦੇ ਕੰਢੇ ਤੋਂ ਅੱਧ ਸੜੀ ਮਿਲੀ ਲਾਸ਼

PunjabKesari

ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਯੁੱਧਵੀਰ ਸਿੰਘ ਅਤੇ ਉਸ ਦੀ ਛੋਟੀ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਗੱਡੀ ਡਿੱਗਣ ਦੀ ਖ਼ਬਰ ਸੁਣ ਕੇ ਥਾਣਾ ਮੁਖੀ ਰਾਜੀਵ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨਹਿਰ ’ਚੋਂ ਗੱਡੀ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕਰਵਾ ਦਿੱਤੀ।

ਇਹ ਵੀ ਪੜ੍ਹੋ: ਜਲੰਧਰ: ਕਰੰਟ ਲੱਗਣ ਨਾਲ 16 ਸਾਲਾ ਮੁੰਡੇ ਦੀ ਮੌਤ, ਖੰਭੇ ਨੇੜਿਓਂ ਮਿਲੀ ਲਾਸ਼, ਹੱਥ-ਪੈਰ ਹੋ ਚੁੱਕੇ ਸਨ ਨੀਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News