8 ਮਾਮਲਿਆਂ ’ਚ ਲੋੜੀਂਦਾ ਨਾਮਵਰ ਸਮੱਗਲਰ ਤੇ ਲੁਟੇਰਾ ਕਾਬੂ

Sunday, Sep 08, 2024 - 04:28 PM (IST)

8 ਮਾਮਲਿਆਂ ’ਚ ਲੋੜੀਂਦਾ ਨਾਮਵਰ ਸਮੱਗਲਰ ਤੇ ਲੁਟੇਰਾ ਕਾਬੂ

ਲੋਹੀਆਂ (ਸੁਭਾਸ਼ ਸੱਦੀ, ਮਨਜੀਤ)- ਲੋਹੀਆਂ ਪੁਲਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਸਮੱਗਲਿੰਗ ਅਤੇ ਡਕੈਤੀ ਸਮੇਤ 8 ਗੰਭੀਰ ਅਪਰਾਧਿਕ ਮਾਮਲਿਆਂ ’ਚ ਸ਼ਾਮਲ ਇਕ ਭਗੌੜੇ ਦੋਸ਼ੀ ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਬੋਵੇਵਾਲਾ, ਫਤਿਹਗੜ੍ਹ ਪੰਜਤੂਰ, ਮੋਗਾ ਵਜੋਂ ਹੋਈ ਹੈ। ਦੋਸ਼ੀ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਸਥਾਨਾਂ ’ਤੇ ਆਪਣੀ ਦਿੱਖ ਬਦਲ ਕੇ ਰਹਿ ਰਿਹਾ ਸੀ।

ਇਸ ਸਬੰਧੀ ਸੀਨੀਅਰ ਕਪਤਾਨ ਪੁਲਸ ਹਰਕਮਲਪ੍ਰੀਤ ਸਿੰਘ ਖੱਖ ਅਤੇ ਡੀ. ਐੱਸ. ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਲੋਹੀਆਂ ਪੁਲਸ ਵੱਲੋਂ ਚਲਾਈ ਜਾ ਰਹੀ ਭਗੌੜੇ ਅਪਰਾਧੀਆਂ ਵਿਰੁੱਧ ਵਿਸ਼ੇਸ਼ ਮੁਹਿੰਮ ਦਾ ਮੁੱਖ ਉਦੇਸ਼ ਗੰਭੀਰ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਭਗੌੜਿਆਂ ਨੂੰ ਫੜਨਾ ਹੈ। ਇਸੇ ਮੁਹਿੰਮ ਤਹਿਤ ਥਾਣਾ ਲੋਹੀਆਂ ਦੇ ਐੱਸ. ਐੱਚ. ਓ. ਲਾਭ ਸਿੰਘ ਸਹੋਤਾ ਤੇ ਡੀ. ਐੱਸ. ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਸ ਟੀਮ ਨੇ ਛਾਪੇਮਾਰੀ ਕਰ ਕੇ ਦੋਸ਼ੀ ਨੂੰ ਮੋਗਾ ਤੋਂ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ- 'ਬਾਬਾ ਨਾਨਕ' ਦੇ ਵਿਆਹ ਪੁਰਬ ਮੌਕੇ ਫੁੱਲਾਂ ਨਾਲ ਸੱਜਿਆ ਗੁ. ਸ੍ਰੀ ਬੇਰ ਸਾਹਿਬ, ਭਲਕੇ ਨਿਕਲੇਗਾ ਬਰਾਤ ਰੁਪੀ ਨਗਰ ਕੀਰਤਨ

ਦੋਸ਼ੀ ਗੁਰਜੰਟ ਸਿੰਘ ਥਾਣਾ ਲੋਹੀਆਂ ਵਿਖੇ 2018, 2020 ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕੇਸਾਂ ’ਚ ਲੋੜੀਂਦਾ ਸੀ। ਉਸ ਖ਼ਿਲਾਫ਼ ਥਾਣਾ ਧਰਮਕੋਟ, ਮੋਗਾ ਵਿਖੇ ਚੋਰੀ, ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਐੱਨ. ਡੀ. ਪੀ. ਐੱਸ. ਐਕਟ ਦੀਆਂ ਉਲੰਘਣਾਵਾਂ ਦੇ ਮਾਮਲੇ ਵੀ ਦਰਜ ਹਨ। ਦੋਸ਼ੀ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ-ਪੰਜਾਬ 'ਚ ਕੁੜੀ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ, 400 ਮੀਟਰ ਤੱਕ ਘੜੀਸਦੇ ਰਹੇ ਬਾਈਕ ਸਵਾਰ ਨੌਜਵਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News