ਜਲੰਧਰ-ਨਕੋਦਰ ਰੋਡ ’ਤੇ ਸਕੂਲ ਬੱਸ ਤੇ ਟਿੱਪਰ ਵਿਚਾਲੇ ਹੋਈ ਜ਼ਬਰਦਸਤ ਟੱਕਰ

07/14/2022 5:52:23 PM

ਜਲੰਧਰ (ਸੁਨੀਲ, ਮਾਹੀ) : ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਸਿੰਘਾਂ ਦੇ ਗੇਟ ਨੇੜੇ ਸਕੂਲ ਬੱਸ ਤੇ ਟਿੱਪਰ ਿਵਚਾਲੇ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸਕੂਲ ਬੱਸ ਗ਼ਲਤ ਸਾਈਡ ਤੋਂ ਕਾਫ਼ੀ ਤੇਜ਼ ਰਫ਼ਤਾਰ ’ਚ ਜਾ ਰਹੀ ਸੀ ਕਿ ਟਿੱਪਰ ’ਚ ਵੱਜੀ। ਇਸ ਦੌਰਾਨ ਬੱਸ ’ਚ ਸਵਾਰ ਬੱਚਿਆਂ ਦਾ ਬਚਾਅ ਹੋ ਗਿਆ। ਇਸ ਦੌਰਾਨ ਲੋਕਾਂ ਦਾ ਕਹਿਣਾ ਸੀ ਕਿ ਪ੍ਰਾੲੀਵੇਟ ਸਕੂਲ ਦੇ ਬੱਸ ਡਰਾਈਵਰ ਨੂੰ ਉਹ ਕਈ ਵਾਰ ਸਮਝਾ ਚੁੱਕੇ ਹਨ ਕਿ ਬੱਸ ਨੂੰ ਗ਼ਲਤ ਸਾਈਡ ਤੋਂ ਨਾ ਲੈ ਕੇ ਜਾਵੇ ਪਰ ਉਸ ਨੇ ਇਕ ਨਾ ਮੰਨੀ ਅਤੇ ਅੱਜ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਕਾਰਨ ਡਰਾਈਵਰ ਨੇ ਬੱਚਿਆਂ ਦੀ ਜਾਨ ਜੋਖ਼ਿਮ ’ਚ ਪਾ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ-ਰਿੰਦਾ ਗੈਂਗ ਦੇ 9 ਸ਼ਾਰਪ ਸ਼ੂਟਰਾਂ ਸਣੇ 13 ਕਾਬੂ, IGP ਨੇ ਕੀਤੇ ਹੈਰਾਨੀਜਨਕ ਖ਼ੁਲਾਸੇ


Manoj

Content Editor

Related News