ਬਿਨਾਂ ਮਾਸਕ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਕੱਟੇ ਚਲਾਨ

07/01/2020 1:15:37 AM

ਰੂਪਨਗਰ,(ਵਿਜੇ ਸ਼ਰਮਾ)- ਰੂਪਨਗਰ ਪੁਲਸ ਨੇ ਬਿਨਾਂ ਮਾਸਕ ਲਾਏ 20 ਲੋਕਾਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਦੇ ਮਾਮਲੇ ’ਚ 10 ਚਲਾਨ ਕੱਟੇ ਹਨ। ਜਾਣਕਾਰੀ ਦਿੰਦੇ ਹੋਏ ਇੰਸ. ਸੁਰਿੰਦਰ ਸਿੰਘ ਨੇ ਦੱਸਿਆ ਕਿ ਬਿਨਾਂ ਮਾਸਕ ਘੁੰਮ ਰਹੇ 20 ਲੋਕਾਂ ਦੇ ਮੌਕੇ ’ਤੇ ਚਲਾਨ ਕੀਤੇ ਗਏ ਅਤੇ ਉਨਾਂ ਪਾਸੋਂ ਜੁਰਮਾਨਾ ਵਸੂਲਿਆ ਗਿਆ। ਇਸਦੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ 10 ਚਲਾਨ ਕੀਤੇ ਗਏ ਜਿਨ੍ਹਾਂ ’ਚ ਬਿਨਾਂ ਡਰਾਈਵਿੰਗ ਲਾਈਸੰਸ , ਬਿਨਾਂ ਆਰ. ਸੀ, ਬਿਨਾਂ ਹੈਲਮਟ ਆਦਿ ਦੇ ਚਾਲਨ ਕੀਤੇ ਗਏ। ਪੁਲਸ ਪਾਰਟੀ ’ਚ ਏ.ਐੱਸ.ਆਈ ਅਜੇ ਕੁਮਾਰ, ਐੱਸ. ਆਈ. ਸਰਬਜੀਤ ਸਿੰਘ, ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਸ਼ਾਮਲ ਸਨ। ਇੰਸ. ਸੁਰਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਮਾਸਕ ਪਾਉਣ ਬਾਰੇ ਚਿਤਾਵਨੀ ਦਿੱਤੀ ਗਈ ਅਤੇ ਕਿਹਾ ਕਿ ਸ਼ਹਿਰ ’ਚ ਕੋਈ ਵੀ ਵਿਅਕਤੀ ਪਬਲਿਕ ਥਾਵਾਂ ’ਤੇ ਬਿਨਾਂ ਮਾਸਕ ਘਰੋਂ ਬਾਹਰ ਨਾ ਨਿਕਲੇ।


Bharat Thapa

Content Editor

Related News