ਪਿੰਡ ਜੱਸੋਵਾਲ ਦੀ ਬਦਲੇਗੀ ਨੁਹਾਰ, ਨਿਮਿਸ਼ਾ ਮਹਿਤਾ ਨੇ ਵਿਕਾਸ ਕਾਰਜਾਂ ਲਈ ਜਾਰੀ ਕਰਵਾਏ 21.95 ਲੱਖ

10/14/2020 3:37:57 PM

ਗੜ੍ਹਸ਼ੰਕਰ— ਹਲਕਾ ਗੜ੍ਹਸ਼ੰਕਰ ਦੇ ਪਿੰਡ ਜੱਸੋਵਾਲ ਵਿਖੇ ਕਾਂਗਰਸੀ ਆਗੂ ਨੇ ਨਿਮਿਸ਼ਾ ਮਹਿਤਾ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਲਈ ਪਿੰਡ ਵਾਸੀਆਂ ਵੱਲੋਂ ਨਿਮਿਸ਼ਾ ਤੋਂ ਇਨ੍ਹਾਂ ਕੰਮਾਂ ਦਾ ਉਦਘਾਟਨ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਦੱਸਿਆ ਕਿ ਪਿੰਡ ਦੀਆਂ ਗਲੀਆਂ-ਨਾਲੀਆਂ ਲਈ ਕੁੱਲ 19.15 ਲੱਖ ਦੀ ਮਨਜ਼ੂਰੀ ਕਰਵਾਈ ਗਈ ਹੈ, ਜਿਸ 'ਚੋਂ ਬਾਗਾਂ ਵਾਲੇ ਮੁਹੱਲੇ ਦੀਆਂ ਗਲੀਆਂ-ਨਾਲੀਆਂ ਦੇ ਵਿਕਾਸ ਲਈ 9.85 ਲੱਖ ਰੁਪਏ ਖਰਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਹੱਥਾਂ 'ਤੇ ਮਹਿੰਦੀ ਲਗਾ ਤੇ ਚੂੜਾ ਪਾ ਕੇ ਲਾੜੀ ਕਰਦੀ ਰਹੀ ਲਾੜੇ ਦਾ ਇੰਤਜ਼ਾਰ, ਹੋਇਆ ਉਹ ਜੋ ਸੋਚਿਆ ਵੀ ਨਾ ਸੀ

ਬਾਗਾਂ ਵਾਲੇ ਮੁਹੱਲੇ ਦੀ 10 ਸਾਲ ਪੁਰਾਣੀ ਪਾਣੀ ਦੀ ਸਮੱਸਿਆ ਨਿਮਿਸ਼ਾ ਮਹਿਤਾ ਵੱਲੋਂ 2 ਦਿਨਾਂ 'ਚ ਹੱਲ ਕਰਵਾਈ ਗਈ ਸੀ ਅਤੇ ਬਾਗਾਂ ਵਾਲੇ ਮੁਹੱਲੇ ਦੇ ਵਾਸੀਆਂ ਨੇ ਉਨ੍ਹਾਂ ਦੀਆਂ ਗਲੀਆਂ-ਨਾਲੀਆਂ ਬਣਾਉਣ ਬਾਰੇ 17 ਅਗਸਤ ਨੂੰ ਨਿਮਿਸ਼ਾ ਮਹਿਤਾ ਨੂੰ ਖਾਸ ਦਰਖਾਸਤ ਕੀਤੀ ਸੀ, ਜਿਸ ਨੂੰ ਮੁੱਖ ਰੱਖਦੇ ਹੋਏ ਇਸ ਮੁਹੱਲੇ ਦੇ ਵਿਕਾਸ ਲਈ ਕਰੀਬ 10 ਲੱਖ ਰੁਪਏ ਜਾਰੀ ਕਰਵਾਏ ਗਏ ਹਨ।

ਇਹ ਵੀ ਪੜ੍ਹੋ: ਹੁਣ ਬਲਾਚੌਰ ਦੇ SDM ਦੇ ਦਫ਼ਤਰ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ

ਇਸ ਤੋਂ ਇਲਾਵਾ ਇਕ ਲੱਖ 80 ਹਜ਼ਾਰ ਰੁਪਏ ਸ਼ਮਸ਼ਾਨਘਾਟ ਲਈ ਅਤੇ ਇਕ ਲੱਖ ਧਰਮਸ਼ਾਲਾ ਦੇ ਵਿਕਾਸ ਲਈ ਲਿਆ ਕੇ ਦਿੱਤਾ ਗਿਆ ਹੈ। ਇਸ ਤਰ੍ਹਾਂ ਕੁੱਲ ਰਕਮ 21 ਲੱਖ 95 ਹਜ਼ਾਰ ਰੁਪਏ ਪਿੰਡ ਜੱਸੋਵਾਲ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਹਨ। ਪਿੰਡ ਜੱਸੋਵਾਲ ਵਾਸੀਆਂ ਨੇ ਉਨ੍ਹਾਂ ਦਾ ਇਸ 'ਤੇ ਖਾਸ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਪਿੰਡ ਜੱਸੋਵਾਲ ਵਾਸੀਆਂ ਨੂੰ ਇਸ ਗੱਲ ਦੀ ਵੀ ਵਧਾਈ ਦਿੱਤੀ ਕਿ ਉਨ੍ਹਾਂ ਦਾ ਪਿੰਡ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ 'ਚ ਪੁਆ ਦਿੱਤਾ ਗਿਆ ਹੈ ਅਤੇ ਹੁਣ ਇਥੇ ਵਿਕਾਸ ਦੇ ਕੰਮਾਂ ਲਈ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਛੇਤੀ ਹੀ ਪਿੰਡ ਦੇ ਪਾਣੀ ਦਾ ਮਸਲਾ ਵੀ ਹੱਲ ਕਰਵਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਪੰਚਾਇਤੀ ਰਾਜ ਮਹਿਕਮੇ ਦੇ ਜੇਈ. ਮਦਨ ਲਾਲ, ਸੈਕਟਰੀ ਮੱਖਣ ਤੋਂ ਇਲਾਵਾ ਮੈਂਬਰ ਪੰਚਾਇਤ ਪਾਲੀ, ਕਰਮਜੀਤ ਕੌਰ, ਕੇਸ਼ੋ ਕ੍ਰਿਪਾਲ, ਲੰਬੜਦਾਰ ਪਿਸ਼ੋਰਾ ਸਿੰਘ, ਹਰਬੰਸ ਸਿੰਘ ਤੋਂ ਇਲਾਵਾ ਕਈ ਹੋਰ ਆਗੂ ਮੌਜੂਦ ਸਨ।
ਇਹ ਵੀ ਪੜ੍ਹੋ: ਸਾਈਕਲਿੰਗ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਮਹਾਨਗਰ ਜਲੰਧਰ 'ਚ ਬਣਨਗੇ ਸਾਈਕਲ ਟਰੈਕ


shivani attri

Content Editor

Related News