ਧਾਰਮਿਕ ਸਥਾਨ ’ਤੇ ਪਹੁੰਚੇ ਸਾਂਪਲਾ ਦਾ ਕਿਸਾਨਾਂ ਕੀਤਾ ਜ਼ਬਰਦਸਤ ਵਿਰੋਧ

03/15/2021 12:39:52 PM

ਬਲਾਚੌਰ (ਤਰਸੇਮ ਕਟਾਰੀਆ, ਤ੍ਰਿਪਾਠੀ)- ਧਾਰਮਿਕ ਸਥਾਨ ’ਤੇ ਪਹੁੰਚੇ ਵਿਜੇ ਸਾਂਪਲਾ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਦਰਅਸਲ ਭਾਜਪਾ ਦੇ ਕੇਂਦਰੀ ਮੰਤਰੀ ਅਤੇ ਐੱਸ. ਸੀ. ਕਮਿਸ਼ਨਰ ਦੇ ਕੌਮੀ ਚੇਅਰਮੈਨ ਵਿਜੇ ਸਾਂਪਲਾ ਮਜਾਰੀ ਪਿੰਡ ਗੁਲਪੁਰ ਨਜ਼ਦੀਕ ਬਲਾਚੌਰ ਵਿਖੇ ਸਥਿਤ ਆਪਣੇ ਵੱਡੇ-ਵਡੇਰਿਆਂ ਦੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਪਹੁੰਚੇ ਤਾਂ ਇਸ ਦੀ ਭਿਣਕ ਮਜਾਰੀ ਟੋਲ ਪਲਾਜ਼ਾ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਲੱਗ ਗਈ।

ਇਹ ਵੀ ਪੜ੍ਹੋ :  ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ

ਇਸੇ ਦੌਰਾਨ ਵੱਡੀ ਗਿਣਤੀ ’ਚ ਕਿਸਾਨਾਂ ਨੇ ਇੱਕਠੇ ਹੋਕੇ ਸਾਂਪਲਾ ਦੀ ਗੱਡੀ ਨੂੰ ਘੇਰ ਕੇ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਪੂਰਨ ਹੋਣ ’ਤੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਕਾਰਣ ਵਿਜੇ ਸਾਂਪਲਾ ਨੂੰ ਬੜੀ ਮੁਸ਼ਕਿਲ ਉਥੋਂ ਕਿਸਾਨਾਂ ਦੇ ਘੇਰੇ ’ਚੋਂ ਕੱਢਿਆ ਗਿਆ।

ਇਹ ਵੀ ਪੜ੍ਹੋ :  ਸੁਲਤਾਨਪੁਰ ਲੋਧੀ ’ਚ ਗਰਜੇ ਕਿਸਾਨ, ਕਿਹਾ- ਅੰਦੋਲਨ ਨਾਲ ਕੇਂਦਰ ਸਰਕਾਰ ਦਾ ਹੋਵੇਗਾ ਭੁਲੇਖਾ ਦੂਰ

ਕਿਸਾਨਾਂ ਦੇ ਵਿਰੋਧ ਦੇ ਚੱਲਦੇ ਸਾਂਪਲਾ ਨੂੰ ਬਿਨਾਂ ਮੱਥਾ ਟੇਕਿਆ ਹੀ ਵਾਪਸ ਆਉਣਾ ਪਿਆ ਜੋ ਬਾਅਦ ’ਚ ਆਪਣੇ ਸਾਥੀਆਂ ਸਮੇਤ ਗੱਡੀਆਂ ਰਾਹੀਂ ਚੰਡੀਗੜ੍ਹ ਸਾਈਡ ਨੂੰ ਰਵਾਨਾ ਹੋ ਗਏ। ਇਸ ਮੌਕੇ ਕੁਲਦੀਪ ਸਿੰਘ, ਦਲਜੀਤ ਸਿੰਘ, ਰਾਜਵਿੰਦਰ ਸਿੰਘ, ਮੋਹਨ ਸਿੰਘ, ਪਿਆਰ ਸਿੰਘ ਬੈਂਸ, ਸੁਖਵਿੰਦਰ ਸਿੰਘ, ਕੈਪਟਨ ਰਘਬੀਰ ਸਿੰਘ, ਕਾਲੇਵਾਲ ਖਾਨਪੁਰ ਆਦਿ ਕਿਸਾਨ ਹਾਜ਼ਰ ਸਨ।

ਇਹ ਵੀ ਪੜ੍ਹੋ :  ਕਪੂਰਥਲਾ ’ਚ ਫੌਜੀ ਅਫ਼ਸਰਾਂ ਦੀ ਭਰਤੀ ’ਚ ਘਪਲੇਬਾਜ਼ੀ, ਸੀ. ਬੀ. ਆਈ. ਨੂੰ ਸੌਂਪੀ ਜਾਂਚ
ਇਹ ਵੀ ਪੜ੍ਹੋ :‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ


shivani attri

Content Editor

Related News