ਹਾਈ ਸਕਿਓਰਿਟੀ ਨੰਬਰ ਪਲੇਟ ਫਿਟਮੈਂਟ ਸੈਂਟਰਾਂ ’ਚ ਲੱਗਾ ਵਾਹਨਾਂ ਦਾ ਤਾਂਤਾ

Wednesday, Jul 05, 2023 - 01:36 PM (IST)

ਹਾਈ ਸਕਿਓਰਿਟੀ ਨੰਬਰ ਪਲੇਟ ਫਿਟਮੈਂਟ ਸੈਂਟਰਾਂ ’ਚ ਲੱਗਾ ਵਾਹਨਾਂ ਦਾ ਤਾਂਤਾ

ਜਲੰਧਰ (ਚੋਪੜਾ)- ਪੰਜਾਬ ’ਚ ਹਾਈ ਸਕਿਓਰਿਟੀ ਨੰਬਰ ਪਲੇਟਾਂ ਤੋਂ ਬਿਨਾਂ ਵਾਹਨਾਂ ਦੇ ਚਲਾਨ ਕੱਟਣ ਦਾ ਸਿਲਸਿਲਾ ਸ਼ੁਰੂ ਹੁੰਦਿਆਂ ਹੀ ਵਾਹਨ ਮਾਲਕਾਂ ’ਚ ਨਵੀਆਂ ਪਲੇਟਾਂ ਲਾਉਣ ਦੀ ਹੋੜ ਸ਼ੁਰੂ ਹੋ ਗਈ ਹੈ, ਜਿਸ ਕਾਰਨ ਹਾਈ ਸਕਿਓਰਿਟੀ ਨੰਬਰ ਪਲੇਟ ਫਿਟਮੈਂਟ ਸੈਂਟਰ ’ਚ ਨੰਬਰ ਪਲੇਟਾਂ ਲਗਵਾਉਣ ਲਈ ਵਾਹਨ ਮਾਲਕਾਂ ਦਾ ਤਾਂਤਾ ਲੱਗਾ ਰਿਹਾ। ਬੀਤੇ ਦਿਨ ਵੀ 1000 ਤੋਂ ਵੱਧ ਵਾਹਨ ਮਾਲਕਾਂ ਨੇ ਸ਼ਹਿਰ ਦੇ ਫਿਟਮੈਂਟ ਸੈਂਟਰਾਂ ’ਚ ਐੱਚ. ਐੱਸ. ਐੱਨ. ਪੀ. ਲਗਾਉਣ ਲਈ ਆਨਲਾਈਨ ਅਪਲਾਈ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਵਾਹਨਾਂ ਨੂੰ ਉੱਚ ਸੁਰੱਖਿਆ ਵਾਲੀਆਂ ਨੰਬਰ ਪਲੇਟਾਂ ਲਗਾਈਆਂ ਜਾ ਸਕਣ ਅਤੇ ਉਹ ਪੁਲਸ ਵੱਲੋਂ ਟ੍ਰੈਫਿਕ ਚਲਾਨਾਂ ਤੋਂ ਬਚ ਸਕਣ।

ਪੰਜਾਬ ’ਚ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦਾ ਠੇਕਾ ਲੈਣ ਵਾਲੀ ਐਗ੍ਰੋਸ ਇੰਪੈਕਸ ਪ੍ਰਾਈਵੇਟ ਲਿਮ. ਕੰਪਨੀ ਵੱਲੋਂ ਸੇਵਾ ਕੇਂਦਰ ਪ੍ਰਤਾਪਪੁਰਾ, ਦਾਦਾ ਕਾਲੋਨੀ ਅਤੇ ਮਿੱਠਾਪੁਰ ਸਮੇਤ ਸ਼ਹਿਰ ’ਚ ਕੰਮ ਕਰਦੇ 3 ਫਿਟਮੈਂਟ ਸੈਂਟਰਾਂ ’ਚ ਤਾਇਨਾਤ ਸਟਾਫ਼ ਨੰਬਰ ਪਲੇਟਾਂ ਲਗਾਉਣ ’ਚ ਲੱਗਾ ਹੋਇਆ ਹੈ।
ਮਿੱਠਾਪੁਰ ਸੈਂਟਰ ਦੇ ਇੰਚਾਰਜ ਗੌਰਵ ਨੇ ਦੱਸਿਆ ਕਿ ਪਿਛਲੇ ਸਾਲਾਂ ਤੋਂ ਪੰਜਾਬ ’ਚ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 4 ਸਾਲਾਂ ਤੋਂ ਸ਼ੋਅਰੂਮ ਤੋਂ ਬਾਹਰ ਆਉਣ ਵਾਲੇ ਹਰ ਵਾਹਨ ਦੀ ਖਰੀਦਦਾਰੀ ਸਮੇਂ ਬਿਲਿੰਗ ਦੌਰਾਨ ਹੀ ਵਾਹਨ ਡੀਲਰਾਂ ਵੱਲੋਂ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ’ਚ ਵਾਹਨਾਂ ਦੇ ਟਰਾਂਸਫਰ ਸਮੇਤ ਸਾਰੀਆਂ ਸੇਵਾਵਾਂ ਦੌਰਾਨ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣਾ ਜ਼ਰੂਰੀ ਕੀਤਾ ਗਿਆ।

ਇਹ ਵੀ ਪੜ੍ਹੋ- ਪਹਿਲਾਂ NRI ਮੁੰਡੇ ਨਾਲ ਕੀਤੀ ਮੰਗਣੀ, ਫਿਰ ਖ਼ਰਚਾਏ 28 ਲੱਖ, ਜਦ ਖੁੱਲ੍ਹਿਆ ਕੁੜੀ ਦਾ ਭੇਤ ਤਾਂ ਰਹਿ ਗਏ ਹੈਰਾਨ

PunjabKesari

ਜਿਸ ਤੋਂ ਬਾਅਦ ਸਿਰਫ਼ ਅਜਿਹੇ ਪੁਰਾਣੇ ਵਾਹਨ ਹੀ ਰਹਿ ਗਏ ਜਿਨ੍ਹਾਂ ਦੇ ਮਾਲਕਾਂ ਨੇ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਨੰਬਰ ਪਲੇਟ ਲਗਾਉਣ ਦੀ ਖੇਚਲ ਨਹੀਂ ਕੀਤੀ। ਗੌਰਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੰਬਰ ਪਲੇਟਾਂ ਲਗਾਉਣ ਦੀ ਸਮਾਂ ਸੀਮਾ ਤੈਅ ਕਰਨ ਦੇ ਬਾਵਜੂਦ ਕਈ ਵਾਰ ਸਮਾਂ ਵਧਾ ਕੇ ਵਾਹਨ ਮਾਲਕਾਂ ਨੂੰ ਰਾਹਤ ਦਿੱਤੀ ਜਾ ਚੁੱਕੀ ਹੈ, ਜਿਸ ਕਾਰਨ ਅਜੇ ਵੀ ਹਜ਼ਾਰਾਂ ਦੋ-ਪਹੀਆ ਵਾਹਨ, ਚਾਰ-ਪਹੀਆ ਵਾਹਨ ਅਤੇ ਛੋਟੇ-ਵੱਡੇ ਵਪਾਰਕ ਵਾਹਨ ਅਜਿਹੇ ਹਨ, ਜਿਨ੍ਹਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਅਜੇ ਵੀ ਨਹੀਂ ਲਗਾਈਆਂ ਗਈਆਂ ਹਨ। ਪਰ ਹੁਣ ਪੰਜਾਬ ਸਰਕਾਰ ਵੱਲੋਂ 1 ਜੁਲਾਈ 2023 ਤੋਂ ਨੰਬਰ ਪਲੇਟਾਂ ਨੂੰ ਲਾਜ਼ਮੀ ਕਰਨ ਦੇ ਫ਼ੈਸਲੇ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਵਾਲੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਗੌਰਵ ਨੇ ਦੱਸਿਆ ਕਿ ਹੁਣ ਪੁਰਾਣੇ ਵਾਹਨਾਂ ’ਤੇ ਵੀ ਨੰਬਰ ਪਲੇਟਾਂ ਲਗਾਉਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਦੇਖ ਕੇ ਲੱਗਦਾ ਹੈ ਕਿ ਕੁਝ ਮਹੀਨਿਆਂ ਬਾਅਦ ਨਵੇਂ ਵਾਹਨਾਂ ਅਤੇ ਪਲੇਟ ਖ਼ਰਾਬ ਹੋਣ ਵਾਲੇ ਵਾਹਨਾਂ ’ਤੇ ਹੀ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦਾ ਕੰਮ ਜਾਰੀ ਰਹੇਗਾ।

ਇਹ ਵੀ ਪੜ੍ਹੋ- ਪੰਜਾਬ ’ਚ ਮੁਰਝਾਏ ਕਮਲ ਨੂੰ ਮੁੜ ਖਿੜਾਉਣ ਲਈ ਭਾਜਪਾ ਦਾ ‘ਜਾਖੜ ਪਲਾਨ’, ਚੁਣੌਤੀ-ਫਾਡੀ ਨੂੰ ਅੱਵਲ ਬਣਾਉਣਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News