USA ਤੋਂ ਆਏ NRI ਪਰਿਵਾਰ ਨਾਲ ਵਾਪਰੀ ਵੱਡੀ ਵਾਰਦਾਤ, ਗੰਨ ਪੁਆਇੰਟ ’ਤੇ ਲੁੱਟਿਆ 58 ਤੋਲੇ ਸੋਨਾ

Tuesday, Jan 11, 2022 - 11:31 AM (IST)

USA ਤੋਂ ਆਏ NRI ਪਰਿਵਾਰ ਨਾਲ ਵਾਪਰੀ ਵੱਡੀ ਵਾਰਦਾਤ, ਗੰਨ ਪੁਆਇੰਟ ’ਤੇ ਲੁੱਟਿਆ 58 ਤੋਲੇ ਸੋਨਾ

ਫਗਵਾੜਾ (ਮੁਨੀਸ਼ ਬਾਵਾ) - ਫਗਵਾੜਾ ਵਿਖੇ ਯੂ.ਐੱਸ.ਏ. ਤੋਂ ਆਏ ਐੱਨ. ਆਰ. ਆਈ. ਪਰਿਵਾਰ ਕੋਲੋਂ ਅਠਵੰਜਾ ਤੋਲੇ ਸੋਨਾ, ਇੱਕ ਲੱਖ ਰੁਪਿਆ ਅਤੇ ਇਕ ਮੋਬਾਇਲ ਲੈ ਕੇ 3 ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਅੱਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਪਿੰਡ ਮਹੇੜੂ ਵਿਖੇ ਐੱਨ.ਆਰ. ਆਈ. ਯੂ. ਐੱਸ. ਏ. ਹਰਵਿੰਦਰ ਪਾਲ ਸੰਧੂ ਆਪਣੇ ਜਠੇਰਿਆਂ ਦੀ ਜਗ੍ਹਾ ’ਤੇ ਮੱਥਾ ਟੇਕਣ ਲਈ ਆਪਣੀ ਪਤਨੀ ਅਤੇ ਭੂਆ ਸਮੇਤ ਟੱਕਰ ਕਲਾਂ ਥਾਣਾ ਲੋਹੀਆਂ ਤੋਂ ਪੁੱਜੇ ਸਨ।

ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ

ਉਥੇ ਇਕ ਐਕਟਿਵਾ ਅਤੇ ਇਕ ਸਪਲੈਂਡਰ ’ਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਨੇ ਉਕਤ ਲੋਕਾਂ ਨੂੰ ਪਿਸਟਲ ਦਿਖਾ ਕੇ ਉਨ੍ਹਾਂ ਦੇ ਗਹਿਣੇ ਇੱਕ ਲੱਖ ਰੁਪਏ ਕੈਸ਼ ਅਤੇ ਇਕ ਮੋਬਾਇਲ ਲੁੱਟ ਲਿਆ। ਇਸ ਘਟਨਾ ਨੂੰ ਅੰਜ਼ਾਮ ਦੇ ਮਗਰੋਂ ਉਕਤ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਡੀ.ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਚਾਰ ਟੀਮਾਂ ਬਣਾ ਦਿੱਤੀਆਂ ਗਈਆਂ ਹਨ, ਜਿਸ ਦੇ ਤਹਿਤ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ


author

rajwinder kaur

Content Editor

Related News