ਸਾਲ ਦੀ ਪਹਿਲੀ ਬਰਸਾਤ ਨੇ ਠੰਡ ਤੋਂ ਦਿਵਾਈ ਰਾਹਤ, ਪਰ ਕਿਸਾਨਾਂ ਦੇ ਸੂਤੇ ਸਾਹ
Saturday, Feb 03, 2024 - 05:23 AM (IST)
ਸੁਲਤਾਨਪੁਰ ਲੋਧੀ (ਧੀਰ)- ਫਰਵਰੀ ਮਹੀਨੇ ਦੀ ਪਹਿਲੀ ਸਵੇਰੇ ਸਵਖਤੇ ਹੀ ਪਈ ਬਾਰਿਸ਼ ਤੇ ਗੜੇਮਾਰੀ ਤੋਂ ਬਾਅਦ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਧੁੱਪ ਨਿਕਲਣ ’ਤੇ ਮੌਸਮ ਸਾਫ਼ ਹੋਣ 'ਤੇ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਬਾਰਿਸ਼ ਨੂੰ ਇਸ ਮੌਸਮ ਦੇ ਪਰਿਵਰਤਨ ’ਚ ਬੇਹੱਦ ਲਾਭਦਾਇਕ ਦੱਸਿਆ ਜਾ ਰਿਹਾ ਹੈ।
ਬਾਰਿਸ਼ ਦੇ ਨਾਲ ਹੋਈ ਭਾਰੀ ਗੜੇਮਾਰੀ ਨੇ ਭਾਵੇਂ ਠੰਢ ਨੂੰ ਬਰਕਰਾਰ ਰੱਖਿਆ ਹੈ ਪਰ ਇਸ ਨਾਲ ਸੁੱਕੀ ਠੰਡ ਤੋਂ ਲੋਕਾਂ ਨੂੰ ਤੇ ਖਾਸ ਤੌਰ ’ਤੇ ਬਜੁਰਗਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਵਿਗਿਆਨੀਆਂ ਵੱਲੋਂ ਹਾਲੇ ਆਉਣ ਵਾਲੇ ਦਿਨਾਂ ’ਚ ਵੀ ਮੌਸਮ ਖ਼ਰਾਬ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਬਾਰਿਸ਼ ਦੇ ਨਾਲ ਰਾਤ ਦੇ ਤਾਪਮਾਨ ’ਚ ਵੀ ਕਾਫੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ- ਇਹ ਹੈ ਪੰਜਾਬ ਦਾ ਅਜਿਹਾ ਸਕੂਲ, ਜਿੱਥੇ 3 ਸਾਲ ਤੋਂ ਪੜ੍ਹਦਾ ਹੈ ਸਿਰਫ਼ 1 ਬੱਚਾ
ਬੀਤੇ ਦਿਨ ਤੇਜ਼ ਮੀਂਹ ਤੇ ਗੜੇਮਾਰੀ ਕਾਰਨ ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਕਣਕ, ਹਰੇ ਚਾਰੇ ਤੇ ਸਰ੍ਹੋਂ ਦੀ ਫਸਲ, ਗਾਜਰ, ਆਲੂ, ਗੋਭੀ ਵਰਗੀਆਂ ਫਸਲਾਂ ਨੂੰ ਵੀ ਨੁਕਸਾਨ ਹੋਇਆ ਹੈ। ਸੁਲਤਾਨਪੁਰ ਲੋਧੀ ਖੇਤਰ ਦੇ ਕਿਸਾਨ ਪਹਿਲਾਂ ਹੀ ਕੁਦਰਤ ਦੀ ਮਾਰ ਝੱਲ ਰਹੇ ਹਨ, ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਮੰਡ ਖੇਤਰ ’ਚ ਹੜ੍ਹਾਂ ਕਾਰਨ ਹਜ਼ਾਰਾਂ ਏਕੜ ਝੋਨਾ ਤੇ ਸਬਜ਼ੀਆਂ ਪਹਿਲਾਂ ਹੀ ਤਬਾਹ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਕਿਸਾਨਾਂ ਨੇ ਬੜੀ ਮਿਹਨਤ ਨਾਲ ਦੁਬਾਰਾ ਕਣਕ, ਗਾਜਰ, ਆਲੂ ਤੇ ਗੋਭੀ ਸਬਜ਼ੀਆਂ ਦੀ ਬਿਜਾਈ ਕੀਤੀ ਤੇ ਹੁਣ ਗੜੇਮਾਰੀ ਨੇ ਕਿਸਾਨਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਨਹੀਂ ਘਟ ਰਹੀਆਂ Paytm ਦੀਆਂ ਮੁਸ਼ਕਲਾਂ, ਕੰਪਨੀ ਦਾ ਪਰਮਿਟ ਰੱਦ ਕਰਨ ਦੀ ਤਿਆਰੀ 'ਚ RBI
ਜ਼ਿਕਰਯੋਗ ਹੈ ਕਿ ਅਚਾਨਕ ਪਏ ਮੀਂਹ ਤੇ ਗੜੇਮਾਰੀ ਕਾਰਨ ਆਲੂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਸੁਲਤਾਨਪੁਰ ਲੋਧੀ ਇਲਾਕੇ ਵਿਚ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਸਬੰਧੀ ਖੇਤੀਬਾੜੀ ਵਿਕਾਸ ਅਫਸਰ ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਬਾਰਿਸ਼ ਦੀ ਹੁਣ ਸਮੇਂ ਅਨੁਸਾਰ ਲੋੜ ਸੀ ਪਰ ਗੜਿਆਂ ਕਾਰਨ ਗੋਭੀ, ਸਰੋਂ ਤੇ ਹਰਾ ਚਾਰੇ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚੇਗਾ ਬਾਕੀ ਪਤਾ ਤਾਂ ਸਰਵੇ ਕਰਕੇ ਲੱਗੇਗਾ। ਕਣਕ ਦੀ ਫਸਲ ਨੂੰ ਹਾਲੇ ਇੰਨਾ ਨੁਕਸਾਨ ਨਹੀਂ ਪਹੁੰਚੇਗਾ ਕਿਉਂਕਿ ਕਣਕ ਦੀ ਫਸਲ ਹਾਲੇ ਤਿਆਰ ਹੋ ਰਹੀ ਹੈ।
ਇਹ ਵੀ ਪੜ੍ਹੋ- ਮਰੇ ਹੋਏ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸ ਕੇ ਕਰਵਾਇਆ ਵਿਆਹ, ਅਦਾਲਤ ਤੋਂ ਮੰਗੀ ਸੁਰੱਖਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8