ਅਣਪਛਾਤੇ ਵਾਹਨ ਨੇ ਤੋਡ਼ੀਆਂ ਬਿਜਲੀ ਦੀਆਂ ਤਾਰਾਂ

Saturday, Sep 15, 2018 - 12:38 AM (IST)

ਅਣਪਛਾਤੇ ਵਾਹਨ ਨੇ ਤੋਡ਼ੀਆਂ ਬਿਜਲੀ ਦੀਆਂ ਤਾਰਾਂ

 ਰੂਪਨਗਰ, (ਕੈਲਾਸ਼)- ਅੱਜ ਮੁੱਖ ਮਾਰਗ ’ਤੇ ਇਕ ਅਣਪਛਾਤੇ ਵਾਹਨ ਵੱਲੋਂ ਹਾਈ ਵੋਲਟੇਜ ਤਾਰਾਂ ਤੋਡ਼ ਕੇ ਫਰਾਰ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11 ਵਜੇ ਇਕ ਅਣਪਛਾਤੇ ਵਾਹਨ (ਓਵਰ ਲੋਡਿਡ ਟਰੱਕ) ਵੱਲੋਂ ਪੁਰਾਤੱਤਵ ਵਿਭਾਗ ਦੇ ਨੇਡ਼ੇ ਮੁੱਖ ਮਾਰਗ ਦੇ ਉੱਪਰੋਂ ਗੁਜ਼ਰਦੀਆਂ ਹਾਈ ਵੋਲਟੇਜ ਤਾਰਾਂ ਨੂੰ ਤੋਡ਼ਨ ਦਾ ਸਮਾਚਾਰ ਪ੍ਰਾਪਤ ਹੋਇਆ। ਉਕਤ ਤਾਰਾਂ ਕਾਫੀ ਦੇਰ ਤੱਕ ਸਡ਼ਕ ’ਚ ਪਈਆਂ ਰਹੀਆਂ। ਕਿਸੇ ਸਮਾਜ ਸੇਵੀ ਨੇ ਬਿਜਲੀ ਵਿਭਾਗ ਨੂੰ ਟੁੱਟੀਆਂ ਤਾਰਾਂ ਸਬੰਧੀ ਸੂਚਨਾ ਦਿੱਤੀ, ਜਿਸ ’ਤੇ ਵਿਭਾਗ ਦੇ ਕਰਮਚਾਰੀਆਂ ਨੇ ਤਾਰਾਂ ਦੀ ਮੁਰੰਮਤ ਅਤੇ ਜੋਡ਼ਨ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ। ਟੁੱਟੀਆਂ ਤਾਰਾਂ ਸਡ਼ਕ ’ਤੇ ਡਿੱਗਣ ਕਾਰਨ ਇਕ ਸਾਈਡ ਦਾ ਟ੍ਰੈਫਿਕ ਠੱਪ ਹੋ ਗਿਆ। ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਦਰੱਖਤ ਦੀਆਂ ਟਾਹਣੀਆਂ ਦੀ ਕਟਾਈ ਦੇ ਬਾਅਦ ਤਾਰਾਂ ਦੀ ਮੁਰੰਮਤ ਕੀਤੀ। 
ਮੌਕੇ ’ਤੇ ਮੌਜੂਦ ਵਿਭਾਗ ਦੇ ਜੇ.ਈ. ਬਲਵੰਤ ਰਾਏ ਨੇ ਦੱਸਿਆ ਕਿ ਤਾਰ ਟੁੱਟਣ ਨਾਲ ਕਰੀਬ 100 ਮੀਟਰ ਨਵੀਂ ਤਾਰ ਪਾਉਣੀ ਪਈ ਅਤੇ ਭਾਰੀ ਮੁਸ਼ੱਕਤ ਦੇ ਬਾਅਦ ਕਰੀਬ ਪੌਣੇ ਘੰਟੇ ’ਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ।


Related News